ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਹੋਇਆ ਦੇਹਾਂਤ

0
74

ਨਵੀਂ ਦਿੱਲੀ : ਸਾਬਕਾ ਵਿਦੇਸ਼ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਕੁੰਵਰ ਨਟਵਰ ਸਿੰਘ (Kunwar Natwar Singh) ਦਾ ਦੇਹਾਂਤ ਹੋ ਗਿਆ ਹੈ। ਨਟਵਰ ਸਿੰਘ ਨੇ 95 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਨਟਵਰ ਸਿੰਘ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਦੱਸ ਦੇਈਏ ਕਿ ਕੁੰਵਰ ਨਟਵਰ ਸਿੰਘ ਦਾ ਜਨਮ 16 ਮਈ 1929 ਨੂੰ ਰਾਜਸਥਾਨ ਦੇ ਭਰਤਪੁਰ ਜ਼ਿਲੇ ‘ਚ ਹੋਇਆ ਸੀ। ਉਹ 2004 ਤੋਂ 2005 ਦਰਮਿਆਨ ਯੂ.ਪੀ.ਏ ਸਰਕਾਰ ਵਿੱਚ ਵਿਦੇਸ਼ ਮੰਤਰੀ ਵੀ ਰਹੇ। ਨਟਵਰ ਸਿੰਘ ਇੱਕ ਭਾਰਤੀ ਡਿਪਲੋਮੈਟ ਅਤੇ ਸਿਆਸਤਦਾਨ ਸਨ।

ਨਟਵਰ ਸਿੰਘ ਨੂੰ ਆਜ਼ਾਦੀ ਤੋਂ ਬਾਅਦ 1953 ਵਿੱਚ ਭਾਰਤੀ ਵਿਦੇਸ਼ ਸੇਵਾ ਲਈ ਚੁਣੇ ਗਏ ਸੀ। 1984 ਵਿੱਚ,  ਕਾਂਗਰਸ ਤੋਂ ਚੋਣ ਲੜਨ ਲਈ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਨਟਵਰ ਸਿੰਘ ਦਾ ਸਫ਼ਰ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ।

LEAVE A REPLY

Please enter your comment!
Please enter your name here