ਜਲੰਧਰ : ਦੇਰ ਰਾਤ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਗੋਲੀਬਾਰੀ ਕਾਰਨ ਹਫੜਾ-ਦਫੜੀ ਮਚ ਗਈ। ਦਰਅਸਲ, ਕਾਰ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਿੱਛੇ ਤੋਂ ਆਏ ਨੌਜ਼ਵਾਨਾਂ ਨੇ ਸਾਹਮਣੇ ਖੜ੍ਹੀ ਕਾਰ ਦੇ ਡਰਾਈਵਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਹੋਇਆ ਇਹ ਕਿ ਨੌਜ਼ਵਾਨ ਨੇ ਤਲਵਾਰ ਕੱਢੀ, ਜਿਸ ਤੋਂ ਬਾਅਦ ਪਿੱਛੇ ਤੋਂ ਆਏ ਨੌਜ਼ਵਾਨਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਫਿਰ ਉਸ ‘ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦਾ ਖੋਲ ਬਰਾਮਦ ਕਰ ਲਿਆ ਹੈ। ਏ.ਸੀ.ਪੀ ਨਾਰਥ ਰਿਸ਼ਭ ਭੋਲਾ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗੋਲੀਆਂ ਚੱਲਣ ਕਾਰਨ ਆਸ ਪਾਸ ਦੇ ਦੁਕਾਨਦਾਰਾਂ ਨੇ ਘਬਰਾਹਟ ਵਿੱਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।










