ਕਾਂਗਰਸ਼ ਵਿਧਾਇਕ ਸਮੇਤ 100-150 ਲੋਕਾਂ ਦੇ ਖ਼ਿਲਾਫ਼ FIR ਕੀਤੀ ਗਈ ਦਰਜ

0
45

ਭੋਗਪੁਰ : ਭੋਗਪੁਰ ਸ਼ਹਿਰ ਦੀ ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲਗਾਏ ਜਾ ਰਹੇ ਬਾਇਓ ਸੀ.ਐਨ.ਜੀ ਪਲਾਂਟ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਂਦਾ ਜਾ ਰਿਹਾ ਹੈ। ਹਾਲ ਹੀ ਵਿੱਚ ਭੋਗਪੁਰ ਦੇ ਵੱਖ-ਵੱਖ ਸਮੂਹਾਂ ਨੇ ਭੋਗਪੁਰ ਸ਼ਹਿਰ ਦੇ ਆਦਮਪੁਰ ਟੀ-ਪੁਆਇੰਟ ‘ਤੇ ਰਾਸ਼ਟਰੀ ਰਾਜਮਾਰਗ ‘ਤੇ ਧਰਨਾ ਪ੍ਰਦਰਸ਼ਨ ਕੀਤਾ। ਇਸ ਸਬੰਧ ਵਿੱਚ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਲਗਭਗ 100-150 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਕਾਂਗਰਸ, ਸਮਾਜ ਸੇਵੀ ਸੰਸਥਾਵਾਂ, ਭੋਗਪੁਰ ਮਾਰਕੀਟ ਐਸੋਸੀਏਸ਼ਨ ਅਤੇ ਵੱਖ-ਵੱਖ ਕਿਸਾਨ ਸੰਗਠਨਾਂ ਨੇ ਹਿੱਸਾ ਲਿਆ।

ਇਸ ਮਾਮਲੇ ਵਿੱਚ ਜਸਵੰਤ ਕੁਮਾਰ ਪੁੱਤਰ ਸੁਰਿੰਦਰ ਪ੍ਰਸਾਦ ਦੀ ਸ਼ਿਕਾਇਤ ‘ਤੇ ਪੁਲਿਸ ਨੇ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਰਾਜ ਕੁਮਾਰ ਰਾਜਾ, ਅਸ਼ਵਨ ਭੱਲਾ ਵਾਸੀ ਭੋਗਪੁਰ, ਵਿਸ਼ਾਲ ਬਹਿਲ ਵਾਸੀ ਭੋਗਪੁਰ, ਚਰਨਜੀਤ ਸਿੰਘ ਵਾਸੀ ਡੱਲਾ, ਗੁਰਦੀਪ ਸਿੰਘ ਵਾਸੀ ਪਿੰਡ ਚੱਕ ਝੰਡੂ, ਲਵਦੀਪ ਸਿੰਘ ਉਰਫ ਲੱਕੀ ਵਾਸੀ ਮੋਗਾ, ਅੰਮ੍ਰਿਤਪਾਲ ਸਿੰਘ ਵਾਸੀ ਖਰਲਾਂਕਲਾਂ, ਰਾਕੇਸ਼ ਕੁਮਾਰ ਬੱਗਾ ਵਾਸੀ ਭੋਗਪੁਰ, ਸੀਤਲ ਸਿੰਘ ਵਾਸੀ ਭੋਗਪੁਰ, ਸੂਬੇਦਾਰ ਸੁਰਜੀਤ ਸਿੰਘ, ਰਾਹੁਲ ਵਾਸੀ ਭੋਗਪੁਰ, ਮਨਜੀਤ ਸਿੰਘ ਵਾਸੀ ਭੋਗਪੁਰ, ਮੋਨੂੰ ਵਾਸੀ ਭੋਗਪੁਰ, ਸੁਨੀਲ ਖੋਸਲਾ, ਦੀਪਕ ਮੁਲਤਾਨੀ ਵਾਸੀ ਭੋਗਪੁਰ, ਅਰਵਿੰਦਰ ਸਿੰਘ ਝੱਮਟ, ਨਰਿੰਦਰ ਕੁਮਾਰ ਉਰਫ਼ ਨਿੰਦੀ ਵਾਸੀ ਮੋਗਾ, ਅਮਿਤ ਅਰੋੜਾ ਵਾਸੀ ਭੋਗਪੁਰ, ਫ਼ੌਜੀ ਵਾਸੀ ਭੋਗਪੁਰ, ਰਣਜੀਤ ਸਿੰਘ ਵਾਸੀ mnਕਰਾਏ, ਜਤਿੰਦਰ ਸਿੰਘ ਵਾਸੀ ਭੋਗਪੁਰ ਅਤੇ 100-150 ਹੋਰਾਂ ਖਿਲਾਫ਼ ਭੋਗਪੁਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here