Home ਸੰਸਾਰ ਕੋਲੰਬੀਆ ਦੇ ਮਸ਼ਹੂਰ ਪੌਪ ਗਾਇਕ ਯੇਈਸਨ ਜਿਮਨੇਜ਼ ਦੀ ਜਹਾਜ਼ ਹਾਦਸੇ ’ਚ...

ਕੋਲੰਬੀਆ ਦੇ ਮਸ਼ਹੂਰ ਪੌਪ ਗਾਇਕ ਯੇਈਸਨ ਜਿਮਨੇਜ਼ ਦੀ ਜਹਾਜ਼ ਹਾਦਸੇ ’ਚ ਹੋਈ ਮੌਤ

0

ਕੋਲੰਬੀਆ : ਕੋਲੰਬੀਆ ਦੇ ਮਸ਼ਹੂਰ ਪੌਪ ਗਾਇਕ ਯੇਈਸਨ ਜਿਮਨੇਜ਼ ਦੀ 34 ਸਾਲ ਦੀ ਉਮਰ ਵਿੱਚ ਹਵਾਈ ਦੁਰਘਟਨਾ ਵਿੱਚ ਦੁੱਖਦਾਈ ਮੌਤ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੁਰਘਟਨਾ ਤੋਂ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਸੁਪਨੇ ਵਿੱਚ ਆਪਣੀ ਮੌਤ ਅਤੇ ਹਵਾਈ ਦੁਰਘਟਨਾ ਦੇਖੀ ਸੀ, ਜਿਸਨੂੰ ਉਨ੍ਹਾਂ ਪਹਿਲਾਂ ਹੀ ਇੱਕ ਟੀਵੀ ਇੰਟਰਵਿਊ ਵਿੱਚ ਸਾਂਝਾ ਕੀਤਾ ਸੀ। ਕੋਲੰਬੀਆ ਦੇ ਮਸ਼ਹੂਰ ਪੌਪ ਗਾਇਕ ਯੇਈਸਨ ਜਿਮਨੇਜ਼ ਦੀ ਮੌਤ ਨਾਲ ਜੁੜੀ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। 34 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਇੱਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ, ਪਰ ਇਸ ਹਾਦਸੇ ਤੋਂ ਕੁਝ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੇ ਸੁਪਨੇ ਵਿੱਚ ਆਪਣੀ ਮੌਤ ਦੇਖੀ ਸੀ।

ਖੁਦ ਦੀ ਮੌਤ ਦੀ ਖ਼ਬਰ ਟੀ.ਵੀ ’ਤੇ ਦੇਖੀ

ਮੀਡੀਆ ਰਿਪੋਰਟਾਂ ਅਨੁਸਾਰ, ਬੀਤੇ ਦਿਨ ਇੱਕ ਛੋਟਾ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਯੇਈਸਨ ਜਿਮੇਨੇਜ਼  ਉਨ੍ਹਾਂ ਦੇ ਬੈਂਡ ਦੇ ਸਾਰੇ ਮੈਂਬਰ, ਅਤੇ ਫੋਟੋਗ੍ਰਾਫਰ ਵੇਇਸਮੈਨ ਮੋਰਾ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਸਾਰੇ ਲੋਕ ਮੇਡੇਲਿਨ ਵਿੱਚ ਹੋਣ ਵਾਲੇ ਇੱਕ ਸੰਗੀਤ ਸਮਾਰੋਹ ਲਈ ਜਾ ਰਹੇ ਸਨ। ਇਸ ਘਟਨਾ ਨੂੰ ਹੋਰ ਵੀ ਭਾਵੁਕ ਬਣਾਉਣ ਵਾਲੀ ਗੱਲ ਇਹ ਹੈ ਕਿ ਈਸਨ ਜਿਮੇਨੇਜ਼ ਨੇ ਹਾਲ ਹੀ ਵਿੱਚ ਇੱਕ ਟੀਵੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਤਿੰਨ ਵਾਰ ਸੁਪਨਾ ਦੇਖਿਆ ਸੀ ਕਿ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਸੀ ਕਿ ਸੁਪਨੇ ਵਿੱਚ ਉਹ ਪਾਇਲਟ ਨਾਲ ਜ਼ਹਾਜ ਵਾਪਸ ਮੌੜਨ ਨੂੰ ਕਹਿੰਦੇ ਸਨ ਅਤੇ ਇੱਕ ਸੁਪਨੇ ਵਿੱਚ ਤਾਂ ਉਨ੍ਹਾਂ ਇਹ ਵੀ ਦੇਖਿਆ ਸੀ ਕਿ ਉਹ ਮਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਖ਼ਬਰਾਂ ਟੀਵੀ ’ਤੇ ਚੱਲ ਰਹੀਆਂ ਹਨ।

ਮਿਲੇ ਸਨ ਅਣਹੋਣੀ ਦੇ ਸੰਕੇਤ

ਜਿਮੇਨੇਜ਼ ਨੇ ਉਸ ਸਮੇਂ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸੁਪਨੇ ਭਗਵਾਨ ਵੱਲੋਂ ਕੋਈ ਸੰਕੇਤ ਸੀ, ਪਰ ਉਹ ਉਨ੍ਹਾਂ ਨੂੰ ਸਮਝ ਨਹੀਂ ਪਾਏ। ਉਸੇ ਇੰਟਰਵਿਊ ਵਿੱਚ ਉਨ੍ਹਾਂ ਨੇ ਇੱਕ ਪੁਰਾਣੇ ਹਵਾਈ ਯਾਤਰਾ ਦਾ ਜਿਕਰ ਵੀ ਕੀਤਾ ਸੀ, ਜਦੋਂ ਉਡਾਣ ਦੇ ਤੁਰੰਤ ਬਾਅਦ ਹਵਾਈ ਜਹਾਜ਼ ਵਿੱਚ ਖਰਾਬੀ ਆ ਗਈ ਸੀ ਅਤੇ ਇੰਜਣ ਤੋਂ ਪਾਣੀ ਨਿਕਲਣ ਲੱਗਾ ਸੀ। ਇਹ ਹਾਦਸਾ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ, ਸਗੋਂ ਪੂਰੇ ਸੰਗੀਤ ਜਗਤ ਲਈ ਇੱਕ ਵੱਡਾ ਝਟਕਾ ਹੈ। ਉਸਦੀ ਕਹਾਣੀ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਈ ਵਾਰ ਸਾਨੂੰ ਕਿਸੇ ਅਣਸੁਖਾਵੀਂ ਘਟਨਾ ਦੇ ਸੰਕੇਤ ਪਹਿਲਾਂ ਹੀ ਮਿਲ ਜਾਂਦੇ ਹਨ, ਪਰ ਅਸੀਂ ਉਨ੍ਹਾਂ ਨੂੰ ਸਮਝਣ ਵਿੱਚ ਅਸਮਰੱਥ ਹੁੰਦੇ ਹਾਂ।

NO COMMENTS

LEAVE A REPLY

Please enter your comment!
Please enter your name here

Exit mobile version