Home ਸੰਸਾਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਕੀਤੀ...

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਕੀਤੀ ਮੁਲਾਕਾਤ

0

ਫਰਾਂਸ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਇਨ੍ਹੀਂ ਦਿਨੀਂ ਫ਼ਰਾਂਸ ਦੇ ਦੌਰੇ ‘ਤੇ ਹਨ। ਅੱਜ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਅਤੇ ਸੰਦੇਸ਼ ਦਿੱਤਾ। ਜੈਸ਼ੰਕਰ ਨੇ ਐਕਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਮਕਾਲੀ ਗਲੋਬਲ ਘਟਨਾਵਾਂ ‘ਤੇ ਉਨ੍ਹਾਂ ਦੇ ਵਿਚਾਰਾਂ ਅਤੇ ਸਾਡੀ ਰਣਨੀਤਕ ਭਾਈਵਾਲੀ ਲਈ ਉਨ੍ਹਾਂ ਦੀਆਂ ਸਕਾਰਾਤਮਕ ਭਾਵਨਾਵਾਂ ਦੀ ਮੈਂ ਬਹੁਤ ਕਦਰ ਕਰਦਾ ਹਾਂ। ਉਨ੍ਹਾਂ ਨੇ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਪ੍ਰਤੀ ਮੈਕਰੋਨ ਦੀਆਂ ਸਕਾਰਾਤਮਕ ਭਾਵਨਾਵਾਂ ਲਈ ਵੀ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ।

ਮੀਟਿੰਗ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ, ਗਲੋਬਲ ਮੁੱਦਿਆਂ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ’ਤੇ ਵਿਚਾਰ ਵਟਾਦਰਾ ਕੀਤਾ। ਭਾਰਤ ਅਤੇ ਫਰਾਂਸ ਦੇ ਵਿਚਕਾਰ ਰੱਖਿਆ, ਸੁਰੱਖਿਆ, ਵਪਾਰ ਅਤੇ ਗਲੋਬਲ ਫੋਰਮਾਂ ਵਿੱਚ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।

ਆਪਣੇ ਹਮਰੁਤਬਾ ਨਾਲ ਵੀ ਐਸ. ਜੈਸ਼ੰਕਰ ਨੇ ਕੀਤੀ ਮੁਲਾਕਾਤ

ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੇਸ਼ੰਕਰ ਨੇ ਪੈਰਿਸ ਵਿੱਚ ਆਪਣੇ ਫਰਾਂਸੀਸੀ ਸਮਕਕਸ਼ ਜ਼ਿਆਂ-ਨੋਏਲ ਬੈਰੋਟ ਨਾਲ ਬੈਠਕ ਦੌਰਾਨ ਬੁੱਧਵਾਰ ਨੂੰ ਕਿਹਾ, ਵਿਸ਼ਵ ਪੋਲਟਿਕਸ ਨੂੰ ਸਥਿਰ ਕਰਨ ਲਈ ਭਾਰਤ ਅਤੇ ਫਰਾਂਸ ਦਾ ਸਾਥ ਮਿਲ ਕੇ ਕੰਮ ਕਰਨਾ ਮਹੱਤਵਪੂਰਨ ਹੋ ਗਿਆ ਹੈ।

ਦੋਵਾਂ ਵਿਦੇਸ਼ ਮੰਤਰੀਆਂ ਨੇ ਮੁੱਖ ਤੌਰ ‘ਤੇ ਏਆਈ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਗਲੇ ਮਹੀਨੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਭਾਰਤ ਯਾਤਰਾ ਲਈ ਅਧਾਰ ਤਿਆਰ ਕਰਨ ‘ਤੇ ਧਿਆਨ ਕੇਂਦਰਿਤ ਕੀਤਾ। ਜੈਸ਼ੰਕਰ ਦੀ ਫਰਾਂਸ ਯਾਤਰਾ ਅਮਰੀਕਾ ਦੁਆਰਾ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਇੱਕ ਫੌਜੀ ਮੁਹਿੰਮ ਵਿੱਚ ਫੜਨ ‘ਤੇ ਵੱਧ ਰਹੀਆਂ ਵਿਸ਼ਵ ਚਿੰਤਾਵਾਂ ਦੀ ਪਿੱਠਭੂਮੀ ਵਿੱਚ ਹੋ ਰਹੀ ਹੈ।

ਮੀਟਿੰਗ ਵਿੱਚ ਮੈਕਰੋਨ ਦੀ ਭਾਰਤ ਯਾਤਰਾ ਦਾ ਵੀ ਜ਼ਿਕਰ

ਜੈਸ਼ੰਕਰ ਨੇ ਗੱਲਬਾਤ ਦੀ ਮਹੱਤਤਾ ਨੂੰ ਵਿਸਥਾਰ ਨਾਲ ਦੱਸਦੇ ਹੋਏ, ‘ਕਾਫ਼ੀ ਗਲੋਬਲ ਅਨਿਸ਼ਚਿਤਤਾ’ ਦੇ ਵੱਡੇ ਸੰਦਰਭ ਦਾ ਜ਼ਿਕਰ ਕੀਤਾ, ਅਤੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਣਨੀਤਕ ਭਾਈਵਾਲਾਂ ਲਈ ‘ਬਹੁਤ ਨੇੜਿਓਂ’ ਸਲਾਹ-ਮਸ਼ਵਰਾ ਕਰਨਾ ਸੁਭਾਵਿਕ ਹੈ। ਵਿਦੇਸ਼ ਮੰਤਰੀ ਨੇ ਮੈਕਰੋਂ ਦੀ ਆਗਾਮੀ ਭਾਰਤ ਯਾਤਰਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਅਸੀਂ ਰਾਸ਼ਟਰਪਤੀ ਮੈਕਰੋਂ ਦੇ ਜਲਦੀ ਹੀ ਭਾਰਤ ਆਉਣ ਦੀ ਉਮੀਦ ਕਰ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version