ਪਟਿਆਲਾ : ਪੰਜਾਬ ਭਰ ਵਿੱਚ ਪਾਰਕ ਹਸਪਤਾਲਾਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਤਹਿਤ ਈ.ਡੀ ਦੀ ਟੀਮ ਪਟਿਆਲਾ ਦੇ ਅਰਬਨ ਅਸਟੇਟ ਇਲਾਕੇ ਵਿੱਚ ਸਥਿਤ ਪਾਰਕ ਹਸਪਤਾਲ ਵਿੱਚ ਵੀ ਪਹੁੰਚੀ ਹੈ। ਸੂਤਰਾਂ ਅਨੁਸਾਰ ਦਿੱਲੀ ਤੋਂ ਈ.ਡੀ ਦੀਆਂ ਟੀਮਾਂ ਪੰਜਾਬ ਦੇ ਪਾਰਕ ਹਸਪਤਾਲਾਂ ਨਾਲ ਸਬੰਧਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਪਟਿਆਲਾ ਵਿੱਚ ਵੀ ਅਧਿਕਾਰੀ ਹਸਪਤਾਲ ਦੇ ਅੰਦਰ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।
ਸੂਤਰਾਂ ਅਨੁਸਾਰ ਇਹ ਕਾਰਵਾਈ ਇੱਕ ਕਥਿਤ ਵਿੱਤ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਕਾਰਵਾਈ ਦੇ ਕਾਰਨਾਂ, ਕਥਿਤ ਘੁਟਾਲੇ ਦੀ ਰਕਮ ਅਤੇ ਜਾਂਚ ਦੇ ਵੇਰਵਿਆਂ ਬਾਰੇ ਈ.ਡੀ ਦੁਆਰਾ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।
