Home ਪੰਜਾਬ ਮਨੀਪੁਰ ‘ਚ ਅੱਧੀ ਰਾਤ ਲੱਗੇ ਭੂਚਾਲ ਦੇ ਝਟਕੇ  

ਮਨੀਪੁਰ ‘ਚ ਅੱਧੀ ਰਾਤ ਲੱਗੇ ਭੂਚਾਲ ਦੇ ਝਟਕੇ  

0

ਮਨੀਪੁਰ : ਭਾਰਤ ਵਿਚ ਇਕ ਵਾਰ ਮੁੜ ਭੂਚਾਲ ਕਾਰਨ ਧਰਤੀ ਹਿੱਲੀ ਹੈ। ਬੁੱਧਵਾਰ ਨੂੰ ਮਨੀਪੁਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮਨੀਪੁਰ ਵਿਚ ਅੱਧੀ ਰਾਤ ਨੂੰ ਦੋ ਵਾਰ ਭੂਚਾਲ ਆਇਆ, ਜਿਸ ਨਾਲ ਲੋਕ ਸਹਿਮ ਗਏ।

ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨ.ਸੀ.ਐਸ) ਦੇ ਅਨੁਸਾਰ, ਪਹਿਲਾ ਭੂਚਾਲ ਸਵੇਰੇ 1:54 ਵਜੇ ਚੁਰਾਚੰਦਪੁਰ ਜ਼ਿਲ੍ਹੇ ਵਿੱਚ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.2 ਸੀ। ਇਸਦਾ ਕੇਂਦਰ 40 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਲਗਭਗ ਅੱਧੇ ਘੰਟੇ ਬਾਅਦ, ਸਵੇਰੇ 2:26 ਵਜੇ, ਨੋਨੀ ਜ਼ਿਲ੍ਹੇ ਵਿੱਚ ਦੂਜਾ ਭੂਚਾਲ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ 2.5 ਸੀ ਅਤੇ ਇਸਦੀ ਡੂੰਘਾਈ 25 ਕਿਲੋਮੀਟਰ ਸੀ।

ਹਾਲਾਂਕਿ, ਇਸ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਰ, ਲਗਾਤਾਰ ਦੋ ਭੂਚਾਲਾਂ ਕਾਰਨ ਮਨੀਪੁਰ ਦੇ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ।

NO COMMENTS

LEAVE A REPLY

Please enter your comment!
Please enter your name here

Exit mobile version