Home ਦੇਸ਼ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਜ਼ਿਲ੍ਹੇ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਜ਼ਿਲ੍ਹੇ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0

ਕਾਮੇਂਗ : ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਅੱਧੀ ਰਾਤ ਨੂੰ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੀਤੀ ਰਾਤ 12 ਵਜ ਕੇ 58 ਮਿੰਟ ’ਤੇ ਇਹ ਭੂਚਾਲ ਆਇਆ, ਇਸ ਭੂਚਾਲ ਦੀ ਤੀਬਰਤਾ 3.1 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦੇ ਝਟਕੇ ਹਲਕੇ ਸਨ। ਇਸ ਭੂਚਾਲ ਨਾਲ ਹੋਏ ਨੁਕਸਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਨੂੰ ਆਇਆ ਭੂਚਾਲ 27.45° ਉੱਤਰ ਅਕਸ਼ਾਂਸ਼ ਅਤੇ 92.11° ਪੂਰਬੀ ਦੇਸ਼ਾਂਤਰ ‘ਤੇ ਦਰਜ ਕੀਤਾ ਗਿਆ ਸੀ। ਇਸਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।

ਇਸ ਤੋਂ ਪਹਿਲਾ, ਪਿਛਲੇ ਸਾਲ 28 ਜੁਲਾਈ ਨੂੰ ਵੀ ਅਰੁਣਾਚਲ ਪ੍ਰਦੇਸ਼ ਵਿੱਚ ਵੀ ਭੂਚਾਲ ਮਹਿਸੂਸ ਕੀਤਾ ਗਿਆ ਸੀ। ਉਸ ਸਮੇਂ, ਤਿਰਪ ਜ਼ਿਲ੍ਹੇ ਵਿੱਚ ਸ਼ਾਮ 6:36 ਵਜੇ 3.5 ਤੀਬਰਤਾ ਦਾ ਭੂਚਾਲ ਆਇਆ। NCS ਰਿਪੋਰਟ ਦੇ ਅਨੁਸਾਰ, ਭੂਚਾਲ ਦਾ ਕੇਂਦਰ 27.06° N, 95.42° E ਅਤੇ 7 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਕਿਉਂ ਆਉਂਦੇ ਹਨ ਭੂਚਾਲ ?

ਦਰਅਸਲ, ਭੂਚਾਲ ਉਦੋਂ ਆਉਂਦੇ ਹਨ ਜਦੋਂ ਧਰਤੀ ਦੇ ਅੰਦਰ ਵੱਡੀਆਂ ਪਲੇਟਾਂ ਟਕਰਾਉਂਦੀਆਂ ਹਨ, ਖਿਸਕਦੀਆਂ ਹਨ ਜਾਂ ਇੱਕ ਦੂਜੇ ਤੋਂ ਦੂਰ ਜਾਂਦੀਆਂ ਹਨ। ਇਸ ਨਾਲ ਧਰਤੀ ਦੇ ਅੰਦਰ ਬਹੁਤ ਜ਼ਿਆਦਾ ਦਬਾਅ ਪੈਦਾ ਹੁੰਦਾ ਹੈ, ਜੋ ਅਚਾਨਕ ਰਿਲੀਜ਼ ਹੋ ਜਾਦਾ ਹੈ। ਇਹ ਝਟਕਾ ਸਤ੍ਹਾ ‘ਤੇ ਪਹੁੰਚਦਾ ਹੈ ਅਤੇ ਭੂਚਾਲ ਦੇ ਰੂਪ ਵਿੱਚ ਮਹਿਸੂਸ ਹੁੰਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version