ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ‘ਚ ਲੱਗੇ ਭੂਚਾਲ ਦੇ ਝਟਕੇ

0
90

ਪਾਕਿਸਤਾਨ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅੱਜ ਸਵੇਰੇ ਜ਼ੋਰਦਾਰ ਭੂਚਾਲ ਆਇਆ। ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (ਐਨ.ਸੀ.ਐਸ) ਦੇ ਅਨੁਸਾਰ, ਅੱਜ ਸਵੇਰੇ 3:54 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.3 ਸੀ।

ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਧਰਤੀ ਹੇਠਾਂ 150 ਕਿਲੋਮੀਟਰ ਦੀ ਡੂੰਘਾਈ ਵਿੱਚ ਮਿਲਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਅੱਜ ਸਵੇਰੇ ਆਏ ਇਸ ਭੂਚਾਲ ਕਾਰਨ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।

ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿੱਚ ਦੱਸਿਆ ਜਾ ਰਿਹਾ ਹੈ। ਭਾਵੇਂ ਭੂਚਾਲ ਦੇ ਝਟਕੇ ਹਲਕੇ ਸਨ ਪਰ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਸੀ। ਭੂਚਾਲ ਆਉਂਦੇ ਹੀ ਕਈ ਥਾਵਾਂ ‘ਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਸਥਿਤੀ ਆਮ ਦੱਸੀ ਜਾ ਰਹੀ ਹੈ ਅਤੇ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ।

ਬੀਤੇ ਦਿਨ 2 ਵਾਰੀ ਆਇਆ ਸੀ ਭੂਚਾਲ

ਜਾਣਕਾਰੀ ਮੁਤਾਬਕ, ਬੀਤੇ ਦਿਨ ਵੀ ਪਾਕਿਸਤਾਨ ਵਿੱਚ 2 ਵਾਰ ਭੂਚਾਲ ਆਇਆ ਸੀ। ਸ਼ਾਮ ਕਰੀਬ 6 ਵਜੇ 53 ਮਿੰਟ ਤੋਂ ਲੈ ਕੇ 7 ਵਜੇ ਦੇ ਵਿਚਕਾਰ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲੀ ਵਾਰੀ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 4.4 ਦਰਜ ਕੀਤੀ ਗਈ, ਜਦਕਿ ਦੂਜੀ ਵਾਰੀ ਆਏ ਭੂਚਾਲ ਦੀ ਤੀਬਰਤਾ 3.2 ਸੀ। ਇਹ ਝਟਕੇ ਕਰਾਚੀ ਸ਼ਹਿਰ ‘ਚ ਵੀ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਧਰਤੀ ਹੇਠਾਂ 38 ਕਿਲੋਮੀਟਰ ਦੀ ਗਹਿਰਾਈ ਵਿੱਚ ਮਿਲਿਆ।

LEAVE A REPLY

Please enter your comment!
Please enter your name here