Home ਦੇਸ਼ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਐਸ.) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਗਈ। ਭੂਚਾਲ ਸਵੇਰੇ 2:47 ਵਜੇ ਆਇਆ ਅਤੇ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਕੇਂਦਰਿਤ ਸੀ। ਇਸਦਾ ਕੇਂਦਰ 33.10°N ਅਕਸ਼ਾਂਸ਼ ਅਤੇ 76.18°E ਦੇਸ਼ਾਂਤਰ ‘ਤੇ ਸਥਿਤ ਸੀ। ਹਾਲਾਂਕਿ, ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।

ਅਖੀਰ ਕਿਉਂ ਆਉਂਦੇ ਹਨ ਭੂਚਾਲ

ਇਸਨੂੰ ਸਮਝਣ ਲਈ ਸਾਨੂੰ ਪਹਿਲਾਂ ਧਰਤੀ ਦੀ ਬਣਾਵਟ ਨੂੰ ਸਹੀ ਤਰ੍ਹਾਂ ਜਾਣਨਾ ਪਵੇਗਾ। ਧਰਤੀ ਦੀ ਬਾਹਰੀ ਸਤਹ (ਜਿਸ ਵਿੱਚ ਕ੍ਰਸਟ ਅਤੇ ਉੱਪਰੀ ਮੈਂਟਲ ਆਉਂਦੇ ਹਨ) 15 ਵੱਡੀਆਂ ਅਤੇ ਛੋਟੀਆਂ ਪਲੇਟਾਂ ਤੋਂ ਬਣੀ ਹੋਈ ਹੈ। ਅਜਿਹਾ ਨਹੀਂ ਹੈ ਕਿ ਇਹ ਪਲੇਟਾਂ ਸਥਿਰ ਹਨ। ਸਗੋਂ ਇਹ ਬਹੁਤ ਹੌਲੀ-ਹੌਲੀ ਇੱਧਰ-ਉੱਧਰ ਘੁੰਮਦੀਆਂ ਹਨ। ਜਦੋਂ ਇਹ ਪਲੇਟਾਂ ਇੱਕ ਦੂਜੇ ਦੇ ਮੁਕਾਬਲੇ (ਆਹਮੋ-ਸਾਹਮਣੇ) ਵਿੱਚ ਮੂਵ ਕਰਦੀਆਂ ਹੋਈਆਂ ਇੱਕ-ਦੂਜੇ ਨਾਲ ਰਗੜ ਖਾਂਦੀਆਂ ਹਨ, ਤਦ ਭੂਚਾਲ ਆਉਂਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version