Home ਸੰਸਾਰ ਭੂਟਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਭੂਟਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0

ਭੂਟਾਨ : ਭੂਟਾਨ ਵਿੱਚ ਅੱਜ ਸਵੇਰੇ 3.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਦੱਸਿਆ ਕਿ ਭੂਚਾਲ ਸਵੇਰੇ 4:29 ਵਜੇ ਆਇਆ। ਭੂਚਾਲ ਦੀ ਡੂੰਘਾਈ ਸਿਰਫ਼ 5 ਕਿਲੋਮੀਟਰ ਸੀ, ਜਿਸ ਕਾਰਨ ਆਫਟਰਸ਼ੌਕ ਦੀ ਸੰਭਾਵਨਾ ਬਣੀ ਹੋਈ ਹੈ।

ਇਸ ਸਾਲ ਭੂਟਾਨ ਵਿੱਚ ਆਉਣ ਵਾਲਾ ਇਹ ਪਹਿਲਾ ਭੂਚਾਲ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਭੂਟਾਨ ਵਿੱਚ ਦੋ ਭੂਚਾਲ ਆਏ ਸਨ। ਪਹਿਲਾ ਭੂਚਾਲ 2.8 ਤੀਬਰਤਾ ਦਾ ਸੀ, ਜੋ ਦੁਪਹਿਰ 12:49 ਵਜੇ ਦਰਜ ਕੀਤਾ ਗਿਆ ਸੀ। ਇਸਦੀ ਡੂੰਘਾਈ 10 ਕਿਲੋਮੀਟਰ ਸੀ। ਦੂਜਾ ਭੂਚਾਲ 4.2 ਤੀਬਰਤਾ ਦਾ ਸੀ, ਜੋ ਸਵੇਰੇ 11:15 ਵਜੇ ਆਇਆ। ਦੋਵੇਂ ਭੂਟਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ।

ਭੂਚਾਲ ਮਾਹਿਰਾਂ ਦੇ ਅਨੁਸਾਰ, ਉੱਪਰਲੀ ਸਤ੍ਹਾ ਦੇ ਭੂਚਾਲ ਜ਼ਿਆਦਾ ਖ਼ਤਰਨਾਕ ਮੰਨੇ ਜਾਂਦੇ ਹਨ, ਕਿਉਂਕਿ ਇਹਨਾਂ ਦੇ ਝਟਕੇ ਜ਼ਮੀਨ ਤੱਕ ਛੇਤੀ ਅਤੇ ਜ਼ਿਆਦਾ ਤੀਬਰਤਾ ਨਾਲ ਪਹੁੰਚਦੇ ਹਨ ਜਿਸ ਨਾਲ ਨੁਕਸਾਨ ਦੀ ਸੰਭਾਵਨਾ ਵੱਧ ਜਾਂਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version