Home ਸੰਸਾਰ ਅਰਜਨਟੀਨਾ ਤੇ ਇੰਡੋਨੇਸ਼ੀਆ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਰਜਨਟੀਨਾ ਤੇ ਇੰਡੋਨੇਸ਼ੀਆ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0

ਅਰਜਨਟੀਨਾ  : ਅਰਜਨਟੀਨਾ ਦੀ ਧਰਤੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਈ। ਬੀਤੇ ਦਿਨ ਸੈਂਟੀਆਗੋ ਡੇਲ ਐਸਟੇਰੋ ਸੂਬੇ ਵਿੱਚ 5.7 ਤੀਬਰਤਾ ਦਾ ਭੂਚਾਲ ਆਇਆ। ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ (USGS) ਦੇ ਅਨੁਸਾਰ ਭੂਚਾਲ ਰਾਤ 21:37 ਵਜੇ (UTC) ਆਇਆ। ਇਸ ਭੂਚਾਲ ਦਾ ਕੇਂਦਰ ਉੱਤਰੀ ਅਰਜਨਟੀਨਾ ਦੇ ਐਲ ਹੋਯੋ ਸ਼ਹਿਰ ਤੋਂ 29 ਕਿਲੋਮੀਟਰ ਪੱਛਮ ਵਿੱਚ ਅਤੇ ਧਰਤੀ ਤੋਂ 571 ਕਿਲੋਮੀਟਰ (354 ਮੀਲ) ਦੀ ਡੂੰਘਾਈ ਵਿੱਚ ਸੀ। ਹਾਲਾਂਕਿ ਭੂਚਾਲ ਦੇ ਝਟਕਿਆਂ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਭੂਚਾਲ ਦੀ ਡੂੰਘਾਈ ਜ਼ਿਆਦਾ ਸੀ ਅਤੇ ਇੰਨੀ ਡੂੰਘਾਈ ਵਿੱਚ ਆਉਣ ਵਾਲੇ ਭੂਚਾਲ ਧਰਤੀ ਦੀ ਸਤ੍ਹਾ ‘ਤੇ ਵਿਆਪਕ ਵਿਨਾਸ਼ ਦੀ ਸੰਭਾਵਨਾ ਘੱਟ ਰੱਖਦੇ ਹਨ, ਪਰ ਇਨ੍ਹਾਂ ਨੂੰ ਵੱਡੇ ਪੱਧਰ ਉੱਤੇ ਮਹਿਸੂਸ ਕੀਤਾ ਜਾ ਸਕਦਾ ਹੈ।

ਯੂ.ਐੱਸ.ਜੀ.ਐੱਸ. ਦੇ ਮੁਤਾਬਕ ਇਹ ਭੂਚਾਲ ਨਾਜ਼ਕਾ ਪਲੇਟ ਦੇ ਦੱਖਣੀ ਅਮਰੀਕੀ ਪਲੇਟ ਦੇ ਹੇਠਾਂ ਧੱਸਣ (Subduction) ਦੀ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਇਹ ਇਲਾਕਾ ਡੂੰਘੇ ਅਤੇ ਸ਼ਕਤੀਸ਼ਾਲੀ ਭੂਚਾਲੀ ਘਟਨਾਵਾਂ ਲਈ ਜਾਣਿਆ ਜਾਂਦਾ ਹੈ। ਅਜਿਹਾ ਦੇਖਿਆ ਗਿਆ ਹੈ ਕਿ ਨਾਜ਼ਕਾ ਪਲੇਟ ਦੇ ਹੇਠਾਂ ਧੱਸਣ ਨਾਲ ਪੈਦਾ ਹੋਣ ਵਾਲਾ ਤਣਾਅ ਅਕਸਰ ਧਰਤੀ ਦੀ ਸਤ੍ਹਾ ਤੋਂ ਸੈਂਕੜੇ ਕਿਲੋਮੀਟਰ ਹੇਠਾਂ ਭੂਚਾਲ ਦਾ ਕਾਰਨ ਬਣਦਾ ਹੈ।

ਇੰਡੋਨੇਸ਼ੀਆ ਦੇ ਵੈਸਟ ਪਾਪੂਆ ’ਚ  5.5 ਤੀਬਰਤਾ ਦਾ ਭੂਚਾਲ

ਇੰਡੋਨੇਸ਼ੀਆ ਦੇ ਵੈਸਟ ਪਾਪੂਆ ਇਲਾਕੇ ਦੀ ਧਰਤੀ ਵੀ ਭੂਚਾਲ ਨਾਲ ਹਿੱਲ ਗਈ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ। ਭੂਚਾਲ ਦੀ ਪੁਸ਼ਟੀ ਯੂਐਸ ਜਿਓਲੋਜੀਕਲ ਸਰਵੇ (USGS) ਨੇ ਕੀਤੀ। ਭੂਚਾਲ ਦਾ ਕੇਂਦਰ ਦੱਖਣੀ ਤੱਟ ਦੇ ਨੇੜੇ ਸੀ ਅਤੇ ਡੂੰਘਾਈ ਲਗਭਗ 20 ਕਿਲੋਮੀਟਰ ਦੇ ਕਰੀਬ ਸੀ। ਹਾਲਾਂਕਿ, ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇੰਡੀਆਨੇਸ਼ੀਆ ਦਾ ਇਹ ਸੂਬਾ ਰਿੰਗ ਆਫ ਫਾਇਰ ‘ਤੇ ਸਥਿਤ ਹੈ, ਜਿਸ ਕਾਰਨ ਇਸ ਖੇਤਰ ਵਿੱਚ ਭੂਚਾਲ ਦੀਆਂ ਘਟਨਾਵਾਂ ਆਮ ਹਨ, ਜਿੱਥੇ ਇੰਡੋ-ਆਸਟਰੇਲੀਆਈ ਪਲੇਟ ਦੀ ਟੈਕਟੋਨਿਕ ਗਤੀਵਿਧੀ ਸਰਗਰਮ ਰਹਿੰਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version