ਜਲੰਧਰ : ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਦੇ ਲਈ ਰਾਹਤ ਦੀ ਖ਼ਬਰ ਹੈ। ਅੱਜ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ਬੀਤੇ ਦਿਨ 1,52,300 ਰੁਪਏ ਤੋਂ ਘੱਟ ਕੇ 1,50,800 ਰੁਪਏ ਹੋ ਗਈ ਹੈ। 22 ਕੈਰੇਟ ਸੋਨੇ ਦੀ ਕੀਮਤ ਵਿੱਚ ਵੀ ਗਿਰਾਵਟ ਆਈ ਹੈ। ਮੰਗਲਵਾਰ ਨੂੰ 1,41,640 ਰੁਪਏ ’ਤੇ ਵਿਕ ਰਿਹਾ 22 ਕੈਰੇਟ ਸੋਨਾ ਅੱਜ ਘੱਟ ਕੇ 1,40,240 ਰੁਪਏ ਆ ਗਿਆ।
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਤੇ ਦਿਨ ਚਾਂਦੀ ਦੀ ਕੀਮਤ 2,27,300 ਰੁਪਏ ਸੀ, ਜੋ ਅੱਜ ਘੱਟ ਕੇ 2,23,300 ਰੁਪਏ ਰਹਿ ਗਈ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।








