Monday, August 10, 2026
Google search engine
Homeਸੰਸਾਰ8 ਸਾਲਾਂ ਬਾਅਦ ਚੀਨ ਦੌਰੇ ‘ਤੇ ਰਵਾਨਾ ਹੋਏ ਡੋਨਾਲਡ ਟਰੰਪ, ਐਲਨ ਮਸਕ...

8 ਸਾਲਾਂ ਬਾਅਦ ਚੀਨ ਦੌਰੇ ‘ਤੇ ਰਵਾਨਾ ਹੋਏ ਡੋਨਾਲਡ ਟਰੰਪ, ਐਲਨ ਮਸਕ ਤੇ ਟਿਮ ਕੁੱਕ ਵੀ ਨਾਲ

ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਸ਼ਵ ਰਾਜਨੀਤੀ ਅਤੇ ਵਪਾਰਕ ਮੰਚ ‘ਤੇ ਚਰਚਾ ਦਾ ਕੇਂਦਰ ਬਣ ਗਏ ਹਨ। ਟਰੰਪ ਲਗਭਗ 8 ਸਾਲਾਂ ਬਾਅਦ ਚੀਨ ਦੇ ਦੌਰੇ ਲਈ ਰਵਾਨਾ ਹੋਏ ਹਨ। ਇਸ ਦੌਰੇ ਨੂੰ ਅਮਰੀਕਾ-ਚੀਨ ਸੰਬੰਧਾਂ ਵਿੱਚ ਨਵਾਂ ਮੋੜ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਨਾਲ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ 17 ਪ੍ਰਮੁੱਖ ਸੀ.ਈ.ਓ. ਵੀ ਸ਼ਾਮਲ ਹਨ।

ਟਰੰਪ ਦੇ ਇਸ ਉੱਚ ਪੱਧਰੀ ਵਪਾਰਕ ਅਤੇ ਰਾਜਨੀਤਿਕ ਦੌਰੇ ਵਿੱਚ ਐਲਨ ਮਸਕ ਅਤੇ ਟਿਮ ਕੁੱਕ ਵਰਗੇ ਉਦਯੋਗ ਜਗਤ ਦੇ ਦਿੱਗਜ ਵੀ ਮੌਜੂਦ ਹਨ। ਮਾਹਿਰਾਂ ਮੁਤਾਬਕ, ਇਹ ਦੌਰਾ ਕੇਵਲ ਰਾਜਨੀਤਿਕ ਨਹੀਂ, ਸਗੋਂ ਵੱਡੇ ਆਰਥਿਕ ਅਤੇ ਉਦਯੋਗਿਕ ਸਮਝੌਤਿਆਂ ਲਈ ਵੀ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਸਭ ਤੋਂ ਵੱਧ ਚਰਚਾ ਇੱਕ ਸੰਭਾਵਿਤ ਵੱਡੇ ਹਵਾਈ ਸੌਦੇ ਨੂੰ ਲੈ ਕੇ ਹੋ ਰਹੀ ਹੈ। ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਅਤੇ ਚੀਨੀ ਏਅਰਲਾਈਨ ਕੰਪਨੀਆਂ ਵਿਚਕਾਰ ਲਗਭਗ 900 ਬਿਲੀਅਨ ਡਾਲਰ ਦੇ ਜਹਾਜ਼ ਖਰੀਦ ਸੌਦੇ ‘ਤੇ ਚਰਚਾ ਹੋ ਸਕਦੀ ਹੈ। ਜੇਕਰ ਇਹ ਸਮਝੌਤਾ ਪੂਰਾ ਹੁੰਦਾ ਹੈ ਤਾਂ ਇਹ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਵਪਾਰਕ ਸੌਦਿਆਂ ਵਿੱਚੋਂ ਇੱਕ ਹੋਵੇਗਾ।

ਟਰੰਪ ਅਮਰੀਕੀ ਉਦਯੋਗਾਂ ਨੂੰ ਚੀਨ ਦੇ ਵੱਡੇ ਬਾਜ਼ਾਰ ਨਾਲ ਮੁੜ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਯੁੱਧ, ਟੈਕਨੋਲੋਜੀ ਪਾਬੰਦੀਆਂ ਅਤੇ ਕੂਟਨੀਤਿਕ ਤਣਾਅ ਕਾਰਨ ਸੰਬੰਧ ਕਾਫੀ ਪ੍ਰਭਾਵਿਤ ਰਹੇ ਹਨ। ਹੁਣ ਇਹ ਦੌਰਾ ਨਿਵੇਸ਼, ਟੈਕਨੋਲੋਜੀ ਅਤੇ ਹਵਾਈ ਉਦਯੋਗ ਵਿੱਚ ਨਵੇਂ ਸਹਿਯੋਗ ਦੀ ਸੰਭਾਵਨਾ ਵਜੋਂ ਦੇਖਿਆ ਜਾ ਰਿਹਾ ਹੈ।

ਦੌਰੇ ਦੌਰਾਨ ਟਰੰਪ ਚੀਨ ਦੇ ਉੱਚ ਅਧਿਕਾਰੀਆਂ ਅਤੇ ਉਦਯੋਗਿਕ ਨੇਤਾਵਾਂ ਨਾਲ ਕਈ ਅਹਿਮ ਮੀਟਿੰਗਾਂ ਕਰਨਗੇ। ਇਸ ਵਿੱਚ ਇਲੈਕਟ੍ਰਿਕ ਵਾਹਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਚਿੱਪ ਨਿਰਮਾਣ ਅਤੇ ਹਵਾਈ ਯਾਤਰਾ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments