HomeEntertainmentਕੁਰਾਨ ਦੀ ਆਇਤ ਵਾਲਾ ਪੈਂਡੈਂਟ ਪਹਿਨਣ ’ਤੇ ਵਿਵਾਦ, ਕਰੀਨਾ ਕਪੂਰ ਤੇ ਰੀਆ...

ਕੁਰਾਨ ਦੀ ਆਇਤ ਵਾਲਾ ਪੈਂਡੈਂਟ ਪਹਿਨਣ ’ਤੇ ਵਿਵਾਦ, ਕਰੀਨਾ ਕਪੂਰ ਤੇ ਰੀਆ ਕਪੂਰ ਤੋਂ ਮੁਆਫ਼ੀ ਦੀ ਮੰਗ

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਇਸ ਵਾਰ ਉਹ ਆਪਣੀ ਕਿਸੇ ਫਿਲਮ ਦੀ ਬਜਾਏ ਦੀਵਾਲੀ ਮੌਕੇ ਪਹਿਨੇ ਗਏ ਇੱਕ ਖ਼ਾਸ ਗਹਿਣੇ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਦਰਅਸਲ, ਕਰੀਨਾ ਨੇ ਦੀਵਾਲੀ ਦੇ ਮੌਕੇ 30 ਕੈਰੇਟ ਪੰਨੇ ਵਾਲਾ ਇੱਕ ਪੈਂਡੈਂਟ ਪਹਿਨਿਆ ਸੀ, ਜਿਸ ‘ਤੇ ਕੁਰਾਨ ਦੀ ਪਵਿੱਤਰ ਆਇਤ ਉੱਕਰੀ ਹੋਈ ਦੱਸੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਅੱਬਾਸ ਹਫ਼ੀਜ਼ ਨੇ ਅਦਾਕਾਰਾ ਅਤੇ ਉਸ ਦੀ ਸਟਾਈਲਿਸਟ ਰੀਆ ਕਪੂਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਅੱਬਾਸ ਹਫ਼ੀਜ਼ ਕਾਂਗਰਸ ਪਾਰਟੀ ਦੇ ਨੈਸ਼ਨਲ ਮੀਡੀਆ ਕੋਆਰਡੀਨੇਟਰ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਕਰੀਨਾ ਦੀਆਂ ਤਸਵੀਰਾਂ, ਵੀਡੀਓਜ਼ ਅਤੇ ਪੋਸਟਾਂ ‘ਤੇ ਇਤਰਾਜ਼ ਜਤਾਇਆ ਹੈ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਇਹ ਪੈਂਡੈਂਟ ਪਹਿਨੀ ਨਜ਼ਰ ਆ ਰਹੀ ਹੈ।

ਕਾਨੂੰਨੀ ਨੋਟਿਸ ਰਾਹੀਂ ਕਰੀਨਾ ਕਪੂਰ ਖ਼ਾਨ ਅਤੇ ਰੀਆ ਕਪੂਰ ਨੂੰ ਸਬੰਧਤ ਤਸਵੀਰਾਂ ਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਹਟਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ ਗਈ ਹੈ।

ਨੋਟਿਸ ਵਿੱਚ ਇਹ ਭਰੋਸਾ ਦੇਣ ਲਈ ਵੀ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਕੁਰਾਨ ਦੀ ਪਵਿੱਤਰ ਆਇਤ ਵਾਲੇ ਇਸ ਗਹਿਣੇ ਨੂੰ ਅਜਿਹੇ ਢੰਗ ਨਾਲ ਪੇਸ਼ ਨਹੀਂ ਕੀਤਾ ਜਾਵੇਗਾ, ਜਿਸ ਨਾਲ ਉਸ ਦੀ ਧਾਰਮਿਕ ਮਰਿਆਦਾ ਨੂੰ ਠੇਸ ਪਹੁੰਚੇ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵਿਵਾਦ ਚਰਚਾ ਵਿੱਚ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments