CM ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦਾ ਕਰਨਗੇ ਦੌਰਾ

0
186

ਪੰਜਾਬ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਕੇਜਰੀਵਾਲ (Delhi Chief Minister and senior AAP leader Arvind Kejriwal) ਅੱਜ ਪੰਜਾਬ ਦੇ ਬਠਿੰਡਾ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ 30 ਮਈ ਤੱਕ ਚੋਣਾਂ ਨੂੰ ਲੈ ਕੇ ਪੰਜਾਬ ‘ਚ ਮੁਹਿੰਮ ਚਲਾਉਣਗੇ।

ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਅੱਜ ਯਾਨੀ 26 ਮਈ ਨੂੰ ਦੁਪਹਿਰ ਫਿਰੋਜ਼ਪੁਰ ‘ਚ ਟਾਊਨ ਹਾਲ ਮੀਟਿੰਗ ਕਰਨਗੇ। ਫਿਰ ਉਹ ਸ਼ਾਮ 4 ਵਜੇ ਹੁਸ਼ਿਆਰਪੁਰ ਅਤੇ 5 ਵਜੇ ਬਠਿੰਡਾ ਵਿਖੇ ‘ਆਪ’ ਉਮੀਦਵਾਰਾਂ ਦੇ ਸਮਰਥਨ ‘ਚ ਰੋਡ ਸ਼ੋਅ ਕਰਨਗੇ। ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ 7ਵੇਂ ਅਤੇ ਆਖਰੀ ਪੜਾਅ ‘ਚ 1 ਜੂਨ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

LEAVE A REPLY

Please enter your comment!
Please enter your name here