Home ਮਨੋਰੰਜਨ ਅਦਾਕਾਰ ਅੱਲੂ ਅਰਜੁਨ ਦੇ ਹੱਕ ‘ਚ ਉਤਰੇ BRS ਨੇਤਾ KTR

ਅਦਾਕਾਰ ਅੱਲੂ ਅਰਜੁਨ ਦੇ ਹੱਕ ‘ਚ ਉਤਰੇ BRS ਨੇਤਾ KTR

0

ਮੁੰਬਈ: ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ‘ਚ ਮਚੀ ਭਗਦੜ ਮਾਮਲੇ ‘ਚ ਅਦਾਕਾਰ ਅੱਲੂ ਅਰਜੁਨ (Actor Allu Arjun) ਨੂੰ ਹੈਦਰਾਬਾਦ ਪੁਲਿਸ (The Hyderabad Police) ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਾਦਸੇ ‘ਚ ਇੱਕ ਔਰਤ ਦੀ ਮੌਤ ਹੋ ਗਈ ਸੀ ਜਦਕਿ ਇੱਕ ਬੱਚਾ ਬੇਹੋਸ਼ ਹੋ ਗਿਆ ਸੀ। ਹੈਦਰਾਬਾਦ ਦੇ ਚਿੱਕੜਪੱਲੀ ਦੇ ਏ. ਸੀ. ਪੀ. ਰਮੇਸ਼ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਅੱਲੂ ਅਰਜੁਨ ਨੂੰ ਹੈਦਰਾਬਾਦ ਭਗਦੜ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

BRS ਨੇਤਾ ਕੇਟੀ. ਆਰ. ਅੱਲੂ ਅਰਜੁਨ ਦੇ ਹੱਕ ‘ਚ
ਉਥੇ ਹੀ ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ‘ਤੇ ਬੀ. ਆਰ. ਐੱਸ. ਨੇਤਾ ਕੇ.ਟੀ.ਆਰ. ਨੇ ਕਿਹਾ ਕਿ, ”ਮੈਨੂੰ ਸੰਧਿਆ ਥੀਏਟਰ ‘ਚ ਭਗਦੜ ਦੇ ਪੀੜਤਾਂ ਨਾਲ ਪੂਰੀ ਹਮਦਰਦੀ ਹੈ ਪਰ ਅਸਲ ‘ਚ ਕਸੂਰ ਕਿਸ ਦਾ ਹੈ? ਅੱਲੂ ਅਰਜੁਨ ਨਾਲ ਇੱਕ ਆਮ ਅਪਰਾਧੀ ਵਾਂਗ ਵਿਵਹਾਰ ਕਰਨਾ ਠੀਕ ਨਹੀਂ ਹੈ, ਉਹ ਵੀ ਜਦੋਂ ਇਸ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਨਹੀਂ ਹੈ। ਮੈਂ ਸਰਕਾਰ ਦੀ ਸਖ਼ਤ ਨਿਖੇਧੀ ਕਰਦਾ ਹਾਂ।”

ਇਨ੍ਹਾਂ ਧਾਰਾਵਾਂ ਤਹਿਤ ਕੇਸ ਕੀਤਾ ਗਿਆ ਦਰਜ
ਪੁਲਿਸ ਮੁਤਾਬਕ, ਪੀੜਤਾ ਦੀ ਪਛਾਣ 35 ਸਾਲਾ ਰੇਵਤੀ ਵਜੋਂ ਹੋਈ ਹੈ। ਉਸ ਨਾਲ ਉਸ ਦਾ 13 ਸਾਲਾ ਬੇਟਾ ਸ਼੍ਰੀਤੇਜ ਵੀ ਸੀ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਨੂੰ 48 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਅਦਾਕਾਰ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ) ਦੀ ਧਾਰਾ 105 ਅਤੇ 118 (1) ਦੇ ਤਹਿਤ ਚਿੱਕੜਪੱਲੀ ਥਾਣੇ ‘ਚ ਮਾਮਲਾ ਦਰਜ ਕੀਤਾ ਹੈ।

ਕੀ ਹੈ ਮਾਮਲਾ?
ਦੱਸ ਦੇਈਏ ਕਿ 4 ਦਸੰਬਰ ਨੂੰ ਫ਼ਿਲਮ ‘ਪੁਸ਼ਪਾ 2’ ਦੀ ਸਕਰੀਨਿੰਗ ਦੌਰਾਨ ਥੀਏਟਰ ‘ਚ ਭਗਦੜ ਮੱਚ ਗਈ ਸੀ, ਜਿਸ ‘ਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਇਸ ਘਟਨਾ ਲਈ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ‘ਚ ਥੀਏਟਰ ਮਾਲਕ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਲੂ ‘ਤੇ ਦੋਸ਼ ਲੱਗਾ ਕਿ ਉਹ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਚਲੇ ਗਏ।

NO COMMENTS

LEAVE A REPLY

Please enter your comment!
Please enter your name here

Exit mobile version