Monday, June 8, 2026
Google search engine
Homeਪੰਜਾਬਪੰਜਾਬ 'ਚ 24 ਅਪ੍ਰੈਲ ਨੂੰ ‘ਬਲੈਕਆਊਟ’ ਮੌਕ ਡਰਿੱਲ: ਅੰਮ੍ਰਿਤਸਰ ਤੇ ਲੁਧਿਆਣਾ ‘ਚ...

ਪੰਜਾਬ ‘ਚ 24 ਅਪ੍ਰੈਲ ਨੂੰ ‘ਬਲੈਕਆਊਟ’ ਮੌਕ ਡਰਿੱਲ: ਅੰਮ੍ਰਿਤਸਰ ਤੇ ਲੁਧਿਆਣਾ ‘ਚ ਵਿਸ਼ੇਸ਼ ਅਭਿਆਸ

ਚੰਡੀਗੜ੍ਹ: ਪੰਜਾਬ ਵਿੱਚ ਸੁਰੱਖਿਆ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ 24 ਅਪ੍ਰੈਲ ਨੂੰ ਇੱਕ ਮਹੱਤਵਪੂਰਨ ‘ਬਲੈਕਆਊਟ’ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਇਹ ਅਭਿਆਸ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਰਾਤ 8 ਵਜੇ ਕੀਤਾ ਜਾਵੇਗਾ। ਇਸ ਡਰਿੱਲ ਦਾ ਮਕਸਦ ਸਿਵਲ ਡਿਫੈਂਸ ਮਕੈਨਿਜ਼ਮ ਦੀ ਤਿਆਰੀ ਨੂੰ ਪਰਖਣਾ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਹੈ।

ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਇਹ ਮੌਕ ਡਰਿੱਲ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਪਾਈਟੈਕਸ ਗਰਾਊਂਡ ਅਤੇ ਲੁਧਿਆਣਾ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਮੇਤ ਅਗਰ ਨਗਰ ਇਲਾਕਿਆਂ ਵਿੱਚ ਕਰਵਾਈ ਜਾਵੇਗੀ। ਇਹ ਅਭਿਆਸ ਰਾਤ 8:00 ਵਜੇ ਤੋਂ 8:15 ਵਜੇ ਤੱਕ ਚੱਲੇਗਾ, ਜਿਸ ਦੌਰਾਨ ਪੂਰੀ ਤਰ੍ਹਾਂ ਬਲੈਕਆਊਟ ਕੀਤਾ ਜਾਵੇਗਾ।

ਡਰਿੱਲ ਦੀ ਸ਼ੁਰੂਆਤ ਤੋਂ ਪਹਿਲਾਂ ਰਾਤ 7:55 ਵਜੇ ਸਾਇਰਨ ਵਜਾ ਕੇ ਲੋਕਾਂ ਨੂੰ ਸਚੇਤ ਕੀਤਾ ਜਾਵੇਗਾ। ਇਸ ਤੋਂ ਬਾਅਦ 8 ਵਜੇ ਹਵਾਈ ਹਮਲੇ ਦੀ ਚੇਤਾਵਨੀ ਦੇ ਸੰਕੇਤ ਦੇ ਨਾਲ ਹੀ ਸੰਬੰਧਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਵਪਾਰਕ ਸਥਾਨਾਂ ਦੀਆਂ ਬੱਤੀਆਂ ਬੰਦ ਰੱਖਣ ਅਤੇ ਇਸ ਅਭਿਆਸ ਵਿੱਚ ਪੂਰਾ ਸਹਿਯੋਗ ਦੇਣ।

ਇਸ ਦੌਰਾਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਫਾਇਰ ਬ੍ਰਿਗੇਡ, ਨਗਰ ਨਿਗਮ, ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਰਾਹਤ ਕਾਰਜਾਂ ਦਾ ਅਭਿਆਸ ਕੀਤਾ ਜਾਵੇਗਾ। ਇਸ ਵਿੱਚ ਅੱਗ ਬੁਝਾਉਣ, ਜਖ਼ਮੀ ਲੋਕਾਂ ਨੂੰ ਬਚਾਉਣ, ਮੁੱਢਲੀ ਸਹਾਇਤਾ ਦੇਣ ਅਤੇ ਟ੍ਰੈਫਿਕ ਪ੍ਰਬੰਧਨ ਵਰਗੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ। ਡਰਿੱਲ ਦੇ ਅੰਤ ‘ਤੇ ਦੋ ਮਿੰਟ ਲਈ ਲਗਾਤਾਰ ਸਾਇਰਨ ਵਜਾ ਕੇ ਇਹ ਸੰਕੇਤ ਦਿੱਤਾ ਜਾਵੇਗਾ ਕਿ ਸਥਿਤੀ ਸੁਰੱਖਿਅਤ ਹੈ।

ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਪਹਿਲਾਂ ਵੀ ਸਰਹੱਦੀ ਰਾਜਾਂ ਵਿੱਚ ਕਰਵਾਈਆਂ ਜਾ ਚੁੱਕੀਆਂ ਹਨ। ਪਿਛਲੇ ਸਾਲ ‘ਅਪਰੇਸ਼ਨ ਸ਼ੀਲਡ’ ਦੇ ਤਹਿਤ ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿੱਚ ਵੀ ਅਜਿਹੇ ਅਭਿਆਸ ਕੀਤੇ ਗਏ ਸਨ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਿਭਣ ਲਈ ਤਿਆਰ ਕਰਨਾ ਸੀ।

ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਮੌਕ ਡਰਿੱਲ ਦੌਰਾਨ ਹਸਪਤਾਲਾਂ ਅਤੇ ਪਾਣੀ ਦੀ ਸਪਲਾਈ ਵਰਗੀਆਂ ਜ਼ਰੂਰੀ ਸੇਵਾਵਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਹ ਸੇਵਾਵਾਂ ਆਮ ਤੌਰ ‘ਤੇ ਜਾਰੀ ਰਹਿਣਗੀਆਂ। ਲੋਕਾਂ ਨੂੰ ਘਬਰਾਉਣ ਦੀ ਬਜਾਏ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਅਭਿਆਸ ਨੂੰ ਸਫਲ ਬਣਾਇਆ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments