HomeHealth & Fitnessਦੀਵਾਲੀ ਮਗਰੋਂ ਸਿਹਤ ਨੂੰ ਲੈ ਕੇ ਰਹੋ ਸਾਵਧਾਨ! ਸਾਹ, ਸ਼ੂਗਰ ਤੇ BP...

ਦੀਵਾਲੀ ਮਗਰੋਂ ਸਿਹਤ ਨੂੰ ਲੈ ਕੇ ਰਹੋ ਸਾਵਧਾਨ! ਸਾਹ, ਸ਼ੂਗਰ ਤੇ BP ਦੇ ਮਰੀਜ਼ਾਂ ਲਈ ਵਧਿਆ ਖ਼ਤਰਾ

Health News : ਦੀਵਾਲੀ ਤੋਂ ਬਾਅਦ ਸਿਹਤ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ। ਤਿਉਹਾਰ ਦੌਰਾਨ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ, ਹਵਾ ਵਿੱਚ ਵਧਦਾ ਪ੍ਰਦੂਸ਼ਣ, ਮੌਸਮ ਵਿੱਚ ਤਬਦੀਲੀ ਅਤੇ ਖਾਣ-ਪੀਣ ਦੀਆਂ ਬਦਲੀਆਂ ਆਦਤਾਂ ਕਈ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਸਕਦੀਆਂ ਹਨ। ਇਸ ਸਮੇਂ ਸਾਹ ਸਬੰਧੀ ਬਿਮਾਰੀਆਂ, ਐਲਰਜੀ, ਵਾਇਰਲ ਇਨਫੈਕਸ਼ਨ ਅਤੇ ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਮਾਮਲੇ ਵਧ ਸਕਦੇ ਹਨ।

ਫੋਰਟਿਸ ਹਸਪਤਾਲ ਮਾਨੇਸਰ ਦੇ ਅੰਦਰੂਨੀ ਦਵਾਈ ਵਿਭਾਗ ਦੇ ਨਿਰਦੇਸ਼ਕ ਡਾ. ਹਤਿੰਦਰ ਜੀਤ ਸਿੰਘ ਸੇਠੀ ਅਨੁਸਾਰ, ਖ਼ਾਸ ਤੌਰ ‘ਤੇ ਅਸਥਮਾ, ਸੀ.ਓ.ਪੀ.ਡੀ., ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਸ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।

ਸਾਹ ਅਤੇ ਐਲਰਜੀ ਦੀਆਂ ਸਮੱਸਿਆਵਾਂ

ਦੀਵਾਲੀ ਦੌਰਾਨ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਪ੍ਰਦੂਸ਼ਿਤ ਹਵਾ ਸਾਹ ਦੀਆਂ ਨਲੀਆਂ ਵਿੱਚ ਜਲਣ ਅਤੇ ਸੋਜ ਪੈਦਾ ਕਰ ਸਕਦੀ ਹੈ। ਇਸ ਕਾਰਨ ਖੰਘ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਮੁਸ਼ਕਲ ਅਤੇ ਛਾਤੀ ਵਿੱਚ ਜਕੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਸਥਮਾ ਦੇ ਮਰੀਜ਼ਾਂ ਵਿੱਚ ਵੀ ਲੱਛਣ ਵਧਣ ਦਾ ਖ਼ਤਰਾ ਰਹਿੰਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਪ੍ਰਦੂਸ਼ਣ ਤੋਂ ਖ਼ਾਸ ਤੌਰ ‘ਤੇ ਬਚਾਉਣਾ ਚਾਹੀਦਾ ਹੈ।

ਵਾਇਰਲ ਇਨਫੈਕਸ਼ਨ ਦਾ ਖ਼ਤਰਾ

ਮੌਸਮ ਵਿੱਚ ਤਬਦੀਲੀ ਅਤੇ ਤਾਪਮਾਨ ਘਟਣ ਨਾਲ ਜ਼ੁਕਾਮ, ਖੰਘ, ਫਲੂ ਅਤੇ ਹੋਰ ਵਾਇਰਲ ਇਨਫੈਕਸ਼ਨਾਂ ਦਾ ਖ਼ਤਰਾ ਵਧ ਸਕਦਾ ਹੈ। ਉੱਪਰੋਂ ਪ੍ਰਦੂਸ਼ਣ ਕਾਰਨ ਸਾਹ ਪ੍ਰਣਾਲੀ ਵਿੱਚ ਹੋਣ ਵਾਲੀ ਜਲਣ ਇਨ੍ਹਾਂ ਪਰੇਸ਼ਾਨੀਆਂ ਨੂੰ ਹੋਰ ਗੰਭੀਰ ਬਣਾ ਸਕਦੀ ਹੈ।

ਖਾਣ-ਪੀਣ ਦੀਆਂ ਗਲਤ ਆਦਤਾਂ ਪਾ ਸਕਦੀਆਂ ਨੇ ਮੁਸੀਬਤ

ਤਿਉਹਾਰਾਂ ਦੌਰਾਨ ਜ਼ਿਆਦਾ ਮਿੱਠਾ, ਤਲਿਆ ਹੋਇਆ ਅਤੇ ਮਸਾਲੇਦਾਰ ਭੋਜਨ ਖਾਣ ਨਾਲ ਐਸੀਡਿਟੀ, ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਵੱਧ ਮਿਠਾਈਆਂ ਅਤੇ ਕੈਲੋਰੀ ਵਾਲੇ ਭੋਜਨ ਦਾ ਸੇਵਨ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਮਰੀਜ਼ਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।

ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਵੀ ਰਹਿਣ ਸਾਵਧਾਨ

ਤਿਉਹਾਰਾਂ ਦੌਰਾਨ ਖਾਣ-ਪੀਣ ਅਤੇ ਸੌਣ ਦੇ ਸਮੇਂ ਵਿੱਚ ਬਦਲਾਅ ਆਉਣ ਨਾਲ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਪੱਧਰ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਸਮੇਂ ਸਿਰ ਲੈਣੀਆਂ ਚਾਹੀਦੀਆਂ ਹਨ ਅਤੇ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments