Monday, August 10, 2026
Google search engine
Homeਦੇਸ਼ਬੰਗਾਲ 'ਚ ਧਾਰਮਿਕ ਭੱਤਿਆਂ ‘ਤੇ ਰੋਕ: 1 ਜੂਨ ਤੋਂ ਮਹਿਲਾਵਾਂ ਨੂੰ ਮਿਲਣਗੇ...

ਬੰਗਾਲ ‘ਚ ਧਾਰਮਿਕ ਭੱਤਿਆਂ ‘ਤੇ ਰੋਕ: 1 ਜੂਨ ਤੋਂ ਮਹਿਲਾਵਾਂ ਨੂੰ ਮਿਲਣਗੇ 3,000 ਰੁ.

ਪੱਛਮੀ ਬੰਗਾਲ: ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਆਇਆ ਹੈ, ਜਿੱਥੇ ਇਮਾਮਾਂ, ਮੁਅਜ਼ਿਨਾਂ ਅਤੇ ਪੁਜਾਰੀਆਂ ਨੂੰ ਦਿੱਤੇ ਜਾਂਦੇ ਭੱਤਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ 1 ਜੂਨ ਤੋਂ ਸੂਬੇ ਦੀਆਂ ਮਹਿਲਾਵਾਂ ਨੂੰ 3,000 ਰੁ. ਦੀ ਆਰਥਿਕ ਸਹਾਇਤਾ ਦੇਣ ਦੀ ਯੋਜਨਾ ਵੀ ਸਾਹਮਣੇ ਆਈ ਹੈ। ਇਸ ਫੈਸਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

ਜਾਣਕਾਰੀ ਅਨੁਸਾਰ, ਧਾਰਮਿਕ ਅਦਾਰਿਆਂ ਨਾਲ ਜੁੜੇ ਇਮਾਮਾਂ, ਮੁਅਜ਼ਿਨਾਂ ਅਤੇ ਹਿੰਦੂ ਪੁਜਾਰੀਆਂ ਨੂੰ ਕਈ ਸਾਲਾਂ ਤੋਂ ਰਾਜ ਸਰਕਾਰ ਵੱਲੋਂ ਮਹੀਨਾਵਾਰ ਭੱਤੇ ਦਿੱਤੇ ਜਾਂਦੇ ਸਨ। ਹੁਣ ਸਰਕਾਰ ਨੇ ਇਹ ਭੱਤੇ ਬੰਦ ਕਰਨ ਦਾ ਫੈਸਲਾ ਕਰਦੇ ਹੋਏ ਕਿਹਾ ਹੈ ਕਿ ਇਹ ਰਕਮ ਸਮਾਜਿਕ ਭਲਾਈ ਸਕੀਮਾਂ ਲਈ ਵਰਤੀ ਜਾਵੇਗੀ, ਖ਼ਾਸ ਕਰਕੇ ਮਹਿਲਾਵਾਂ ਦੀ ਆਰਥਿਕ ਮਦਦ ਲਈ।

ਨਵੀਂ ਯੋਜਨਾ ਅਧੀਨ 1 ਜੂਨ ਤੋਂ ਯੋਗ ਮਹਿਲਾਵਾਂ ਨੂੰ ਹਰ ਮਹੀਨੇ 3,000 ਰੁ. ਦੀ ਸਹਾਇਤਾ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾਵੇਗਾ ਅਤੇ ਘਰੇਲੂ ਖਰਚਾਂ ਵਿੱਚ ਰਾਹਤ ਮਿਲੇਗੀ। ਖ਼ਾਸ ਤੌਰ ‘ਤੇ ਗਰੀਬ ਅਤੇ ਪਿੱਛੜੇ ਵਰਗ ਦੀਆਂ ਮਹਿਲਾਵਾਂ ਨੂੰ ਇਸ ਸਕੀਮ ਦਾ ਵੱਡਾ ਲਾਭ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਸਦੇ ਨਾਲ ਹੀ ਸੂਬੇ ਵਿੱਚ ਮਹਿਲਾਵਾਂ ਨਾਲ ਜੁੜੇ ਮਾਮਲਿਆਂ ‘ਤੇ ਵੀ ਸਰਕਾਰ ਨੇ ਸਖ਼ਤ ਰਵੱਈਆ ਅਪਣਾਉਣ ਦੇ ਸੰਕੇਤ ਦਿੱਤੇ ਹਨ। ਟੀ.ਐਮ.ਸੀ. ਸਰਕਾਰ ਦੇ ਕਾਰਜਕਾਲ ਦੌਰਾਨ ਮਹਿਲਾਵਾਂ ਨਾਲ ਹੋਏ ਭ੍ਰਿਸ਼ਟਾਚਾਰ, ਪਰੇਸ਼ਾਨੀ ਅਤੇ ਹੋਰ ਸ਼ਿਕਾਇਤਾਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਹੈ। ਵਿਰੋਧੀ ਧਿਰਾਂ ਲੰਮੇ ਸਮੇਂ ਤੋਂ ਰਾਜ ਵਿੱਚ ਮਹਿਲਾ ਸੁਰੱਖਿਆ ਅਤੇ ਪ੍ਰਸ਼ਾਸਨਿਕ ਗੜਬੜਾਂ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨੇ ਸਾਧਦੀਆਂ ਰਹੀਆਂ ਹਨ।

ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਇਹ ਫੈਸਲੇ ਜ਼ਮੀਨੀ ਪੱਧਰ ‘ਤੇ ਕਿਵੇਂ ਲਾਗੂ ਹੁੰਦੇ ਹਨ ਅਤੇ ਲੋਕਾਂ ਵੱਲੋਂ ਇਨ੍ਹਾਂ ਨੂੰ ਕਿਹੋ ਜਿਹਾ ਸਵਾਗਤ ਮਿਲਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments