ਅਸਾਮ ਇਕਾਈ ਦੇ ਪ੍ਰਧਾਨ ਰਿਪੁਨ ਬੋਰਾ ਨੇ ਅੱਜ ਪਾਰਟੀ ਤੋਂ ਦਿੱਤਾ ਅਸਤੀਫ਼ਾ

0
98

ਅਸਾਮ : ਤ੍ਰਿਣਮੂਲ ਕਾਂਗਰਸ (ਟੀ.ਐਮ ਸੀ) ਦੀ ਅਸਾਮ ਇਕਾਈ ਦੇ ਪ੍ਰਧਾਨ ਰਿਪੁਨ ਬੋਰਾ (Assam Unit President Ripun Bora)  ਨੇ ਐਤਵਾਰ ਨੂੰ ਯਾਨੀ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕ ਟੀ.ਐਮ.ਸੀ ਨੂੰ ਪੱਛਮੀ ਬੰਗਾਲ ਦੀ ‘ਖੇਤਰੀ ਪਾਰਟੀ’ ਮੰਨਦੇ ਹਨ ਅਤੇ ਇਸ ਨੂੰ ਆਪਣੀ ਮੰਨਣ ਲਈ ਤਿਆਰ ਨਹੀਂ ਹਨ। ਰਿਪੁਨ ਬੋਰਾ ਨੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਲਿਖੇ ਪੱਤਰ ‘ਚ ਕਿਹਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਸਾਮ ‘ਚ ਟੀ.ਐੱਮ.ਸੀ ਨੂੰ ਸਵੀਕਾਰਯੋਗ ਬਣਾਉਣ ਲਈ ਕਈ ਸੁਝਾਅ ਦਿੱਤੇ ਸਨ ਪਰ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਆਪਣੇ ਅਸਤੀਫ਼ੇ ਦੇ ਪੱਤਰ ਵਿੱਚ, ਬੋਰਾ ਨੇ ਕਿਹਾ – ਟੀ.ਐਮ.ਸੀ ਦੀ ਅਸਾਮ ਇਕਾਈ ਵਿੱਚ ਬਹੁਤ ਸਮਰੱਥਾ ਹੈ, ਪਰ ਕੁਝ ਵਾਰ-ਵਾਰ ਮੁੱਦਿਆਂ ਨੇ ਸਾਡੀ ਤਰੱਕੀ ਵਿੱਚ ਰੁਕਾਵਟ ਪਾਈ ਹੈ, ਜਿਸ ਵਿੱਚ ਪਾਰਟੀ ਨੂੰ ਪੱਛਮੀ ਬੰਗਾਲ ਦੀ ਇੱਕ ਖੇਤਰੀ ਪਾਰਟੀ ਵਜੋਂ ਦੇਖਿਆ ਜਾਣਾ ਵੀ ਸ਼ਾਮਲ ਹੈ। ਇਸ ਧਾਰਨਾ ਨੂੰ ਦੂਰ ਕਰਨ ਲਈ ਅਸੀਂ ਕਈ ਸੁਝਾਅ ਦਿੱਤੇ ਸਨ। ਉਨ੍ਹਾਂ ਨੇ ਟੀ.ਐਮ.ਸੀ ਦੇ ਰਾਸ਼ਟਰੀ ਪੱਧਰ ‘ਤੇ ਇੱਕ ਅਸਾਮੀ ਨੇਤਾ ਨੂੰ ਸ਼ਾਮਲ ਕਰਨ, ਕੋਲਕਾਤਾ ਦੇ ਟਾਲੀਗੰਜ ਵਿੱਚ ਭਾਰਤ ਰਤਨ ਡਾ. ਭੁਪੇਨ ਹਜ਼ਾਰਿਕਾ ਦੇ ਨਿਵਾਸ ਨੂੰ ਵਿਰਾਸਤੀ ਸਥਾਨ ਘੋਸ਼ਿਤ ਕਰਨ ਅਤੇ ਕੂਚ ਬਿਹਾਰ ਵਿੱਚ ਮਾਧੁਪੁਰ ਸਤਰਾ ਨੂੰ ਇੱਕ ਸੱਭਿਆਚਾਰਕ ਕੇਂਦਰ ਵਿੱਚ ਬਦਲਣ ਦਾ ਸੁਝਾਅ ਦਿੱਤਾ ਸੀ।

ਰਿਪੁਨ ਬੋਰਾ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੇ ਅਭਿਸ਼ੇਕ ਬੈਨਰਜੀ ਅਤੇ ਮਮਤਾ ਬੈਨਰਜੀ ਨੂੰ ਮਿਲ ਕੇ ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਉਹ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਟੀ.ਐਮ.ਸੀ ਦੇ ਸੂਬਾ ਪ੍ਰਧਾਨ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਸੂਬੇ ਭਰ ਦੇ ਲੋਕਾਂ ਨਾਲ ਚੰਗੇ ਸਬੰਧ ਬਣਾਏ।

LEAVE A REPLY

Please enter your comment!
Please enter your name here