ਜਾਪਾਨ: ਨਵੇਂ ਸਾਲ ‘ਤੇ ਜਾਪਾਨ (Japan) ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਉੱਤਰ-ਪੂਰਬੀ ਖੇਤਰ ਵਿੱਚ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ (earthquake) ਆਇਆ ਹੈ। ਇਸ ਕਾਰਨ ਜਾਪਾਨ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਇਸ਼ੀਕਾਵਾ ਅਤੇ ਨੇੜਲੇ ਪ੍ਰੀਫੈਕਚਰਾਂ ਵਿੱਚ ਭੂਚਾਲ ਆਉਣ ਦੀ ਸੂਚਨਾ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਦੀ ਸ਼ੁਰੂਆਤੀ ਤੀਬਰਤਾ 7.4 ਮਾਪੀ ਗਈ।
ਜਾਣਕਾਰੀ ਮੁਤਾਬਕ ਚੇਤਾਵਨੀ ਦਿੱਤੀ ਕਿ ਸਮੁੰਦਰੀ ਲਹਿਰਾਂ 5 ਮੀਟਰ (16.5 ਫੁੱਟ) ਤੱਕ ਉੱਚੀਆਂ ਹੋ ਸਕਦੀਆਂ ਹਨ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀ ਜ਼ਮੀਨ ਜਾਂ ਨੇੜਲੇ ਇਮਾਰਤ ਦੇ ਸਿਖਰ ‘ਤੇ ਭੱਜਣ ਦੀ ਅਪੀਲ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਨੁਕਸਾਨ ਦੀ ਰਿਪੋਰਟ ਤੁਰੰਤ ਉਪਲਬਧ ਨਹੀਂ ਸੀ।










