Monday, August 10, 2026
Google search engine
Homeਟੈਕਨੋਲੌਜੀਆਕਾਸ਼ ਅੰਬਾਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਜੀਓ ਪਲੇਟਫਾਰਮਸ ਦੇ ਪ੍ਰਬੰਧ ਨਿਰਦੇਸ਼ਕ ਬਣੇ

ਆਕਾਸ਼ ਅੰਬਾਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਜੀਓ ਪਲੇਟਫਾਰਮਸ ਦੇ ਪ੍ਰਬੰਧ ਨਿਰਦੇਸ਼ਕ ਬਣੇ

ਦਿੱਲੀ: ਆਕਾਸ਼ ਅੰਬਾਨੀ ਨੂੰ ਜੀਓ ਪਲੇਟਫਾਰਮਸ ਦਾ ਪ੍ਰਬੰਧ ਨਿਰਦੇਸ਼ਕ (Managing Director) ਨਿਯੁਕਤ ਕੀਤਾ ਗਿਆ ਹੈ। ਕੰਪਨੀ ਵੱਲੋਂ ਇਹ ਅਹਿਮ ਫੈਸਲਾ 5 ਸਾਲਾਂ ਦੀ ਮਿਆਦ ਲਈ ਲਿਆ ਗਿਆ ਹੈ। ਇਸ ਨਿਯੁਕਤੀ ਨੂੰ ਭਾਰਤੀ ਟੈਲੀਕਾਮ ਅਤੇ ਡਿਜ਼ਿਟਲ ਖੇਤਰ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਕਾਸ਼ ਅੰਬਾਨੀ ਦੀ ਅਗਵਾਈ ਹੇਠ ਜੀਓ ਪਲੇਟਫਾਰਮਸ ਆਪਣੀ ਡਿਜ਼ਿਟਲ ਅਤੇ ਟੈਕਨੋਲੋਜੀ ਰਣਨੀਤੀ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਏਗੀ।

ਆਕਾਸ਼ ਅੰਬਾਨੀ ਪਹਿਲਾਂ ਹੀ ਰਿਲਾਇੰਸ ਸਮੂਹ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ। ਖਾਸ ਕਰਕੇ ਰਿਲਾਇੰਸ ਜੀਓ ਦੇ 4G ਅਤੇ 5G ਵਿਸਥਾਰ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਹੁਣ ਪ੍ਰਬੰਧ ਨਿਰਦੇਸ਼ਕ ਦੇ ਤੌਰ ‘ਤੇ ਉਹ ਕੰਪਨੀ ਦੇ ਕਾਰੋਬਾਰੀ ਫੈਸਲੇ, ਨਵੀਨਤਮ ਤਕਨਾਲੋਜੀ ਅਤੇ ਭਵਿੱਖੀ ਯੋਜਨਾਵਾਂ ਦੀ ਕਮਾਨ ਸੰਭਾਲਣਗੇ।

ਕਾਰੋਬਾਰੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਿਯੁਕਤੀ ਉਸ ਸਮੇਂ ਹੋਈ ਹੈ ਜਦੋਂ ਜੀਓ ਪਲੇਟਫਾਰਮਸ ਆਪਣੇ ਸੰਭਾਵਿਤ IPO ਨੂੰ ਲੈ ਕੇ ਚਰਚਾ ਵਿੱਚ ਹੈ। ਜਾਣਕਾਰੀ ਅਨੁਸਾਰ ਕੰਪਨੀ ਦਾ ਆਰੰਭਿਕ ਸਰਵਜਨਿਕ ਪ੍ਰਸਤਾਵ (IPO) ਮਈ ਜਾਂ ਜੂਨ ਤੱਕ ਆ ਸਕਦਾ ਹੈ। ਜੇਕਰ ਇਹ IPO ਆਉਂਦਾ ਹੈ ਤਾਂ ਇਹ ਭਾਰਤ ਦੇ ਸਭ ਤੋਂ ਵੱਡੇ IPO ਵਿੱਚੋਂ ਇੱਕ ਹੋ ਸਕਦਾ ਹੈ।

ਮੁਕੇਸ਼ ਅੰਬਾਨੀ ਦੀ ਅਗਵਾਈ ਹੇਠ ਰਿਲਾਇੰਸ ਸਮੂਹ ਨੇ ਪਿਛਲੇ ਕੁਝ ਸਾਲਾਂ ਵਿੱਚ ਡਿਜ਼ਿਟਲ ਖੇਤਰ ਵਿੱਚ ਵੱਡਾ ਵਿਸਥਾਰ ਕੀਤਾ ਹੈ। ਜੀਓ ਪਲੇਟਫਾਰਮਸ ਨੇ ਟੈਲੀਕਾਮ ਤੋਂ ਇਲਾਵਾ ਡਿਜ਼ਿਟਲ ਭੁਗਤਾਨ, ਸਟ੍ਰੀਮਿੰਗ ਸੇਵਾਵਾਂ, ਕਲਾਉਡ ਕੰਪਿਊਟਿੰਗ ਅਤੇ AI ਖੇਤਰ ਵਿੱਚ ਵੀ ਆਪਣੀ ਮਜ਼ਬੂਤ ਮੌਜੂਦਗੀ ਬਣਾਈ ਹੈ। ਕੰਪਨੀ ਵਿੱਚ ਕਈ ਅੰਤਰਰਾਸ਼ਟਰੀ ਨਿਵੇਸ਼ਕ ਵੀ ਹਿੱਸੇਦਾਰੀ ਰੱਖਦੇ ਹਨ।

ਮਾਹਿਰਾਂ ਅਨੁਸਾਰ ਆਕਾਸ਼ ਅੰਬਾਨੀ ਦੀ ਨਵੀਂ ਭੂਮਿਕਾ ਨਾਲ ਕੰਪਨੀ ਦੇ ਨਿਵੇਸ਼ਕਾਂ ਵਿੱਚ ਭਰੋਸਾ ਵਧੇਗਾ ਅਤੇ IPO ਲਈ ਬਾਜ਼ਾਰ ਵਿੱਚ ਸਕਾਰਾਤਮਕ ਮਾਹੌਲ ਬਣੇਗਾ। ਨੌਜਵਾਨ ਲੀਡਰਸ਼ਿਪ ਅਤੇ ਨਵੀਂ ਸੋਚ ਨਾਲ ਜੀਓ ਭਾਰਤ ਦੇ ਡਿਜ਼ਿਟਲ ਇਕੋਸਿਸਟਮ ਵਿੱਚ ਹੋਰ ਮਜ਼ਬੂਤ ਸਥਿਤੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments