ਇਸ ਦਿਨ ਰਿਲੀਜ਼ ਹੋਵੇਗੀ ਅਜੇ ਦੇਵਗਨ ਦੀ ਫਿਲਮ ‘ਸਿੰਘਮ 3’

0
229

ਮੁੰਬਈ : ਹਾਲ ਹੀ ‘ਚ ਖਬਰ ਆਈ ਸੀ ਕਿ ਰੋਹਿਤ ਸ਼ੈੱਟੀ ( Rohit Shetty) ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸਿੰਘਮ ਅਗੇਨ’ (‘Singham Again’) ਦੇ ਸੈੱਟ ‘ਤੇ ਅਦਾਕਾਰ ਅਜੇ ਦੇਵਗਨ (Ajay Devgan) ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਅੱਖ ‘ਤੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਹੁਣ ਉਹ ਠੀਕ ਹੋ ਗਏ ਹਨ ਅਤੇ ਦੁਬਾਰਾ ਸਿੰਘਮ ਦੀ ਦੁਨੀਆ ਵਿੱਚ ਵਾਪਸੀ ਲਈ ਤਿਆਰ ਹੈ।

ਸੂਤਰਾਂ ਮੁਤਾਬਕ ਫਿਲਮ ਦੇ ਨਵੇਂ ਸ਼ੈਡਿਊਲ ਦੀ ਸ਼ੂਟਿੰਗ ਜਨਵਰੀ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੀ ਹੈ। ਅਜੇ ਦੇਵਗਨ ਜਨਵਰੀ ਦੇ ਤੀਜੇ ਹਫ਼ਤੇ ਦੇ ਅੰਤ ਤੱਕ ਇਸ ਵਿੱਚ ਸ਼ਾਮਲ ਹੋਣਗੇ।

ਜਿਸ ਦਿਨ ਅਜੈ ਜ਼ਖਮੀ ਹੋਏ, ਉਸ ਦਿਨ ਡਾਕਟਰ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਹ ਆਪਣਾ ਬਾਕੀ ਕੰਮ ਕਰਨ ਲਈ ਸੈੱਟ ‘ਤੇ ਵਾਪਸ ਆ ਗਏ। ਉਸ ਤੋਂ ਬਾਅਦ, ਰੋਹਿਤ ਨੇ ਯੋਜਨਾ ਅਨੁਸਾਰ ਹੋਰ ਕਲਾਕਾਰਾਂ ਦੇ ਨਾਲ, ਮੁੰਬਈ ਦੇ ਉਪਨਗਰ ਅੰਧੇਰੀ ਵਿੱਚ ਫਿਲਮ ਦੀ ਸ਼ੂਟਿੰਗ ਜਾਰੀ ਰੱਖੀ।

ਉਨ੍ਹਾਂ ਨੇ ਹਾਲ ਹੀ ਵਿੱਚ ਮੁੰਬਈ ਦੇ ਸ਼ੈਡਿਊਲ ਨੂੰ ਸਮੇਟਿਆ ਅਤੇ ਹੁਣ ਹੈਦਰਾਬਾਦ ਵਿੱਚ ਰਾਮੋਜੀ ਫਿਲਮ ਸਿਟੀ ਵਿੱਚ ਸਿੰਘਮ ਅਗੇਨ ਦੇ ਅਗਲੇ ਸ਼ੈਡਿਊਲ ਲਈ ਤਿਆਰੀ ਕਰ ਰਹੇ ਹਨ। ‘ਸਿੰਘਮ ਅਗੇਨ’ ਦਾ ਨਵਾਂ ਸ਼ੈਡਿਊਲ ਹੈਦਰਾਬਾਦ ‘ਚ ਇਕ ਮਹੀਨੇ ਤੋਂ ਜ਼ਿਆਦਾ ਚੱਲੇਗਾ। ਫਿਲਮੀ ਹਲਕਿਆਂ ‘ਚ ਚੱਲ ਰਹੀਆਂ ਖਬਰਾਂ ਮੁਤਾਬਕ ਫਿਲਮ ਦਾ ਹਿੱਸਾ ਬਣਨ ਵਾਲੇ ਸਾਰੇ ਮੁੱਖ ਕਲਾਕਾਰ ਅਗਲੇ ਸ਼ੈਡਿਊਲ ‘ਚ ਸ਼ਾਮਲ ਹੋਣਗੇ ਅਤੇ ਅਜੇ ਦੇਵਗਨ ਅਗਲੇ ਇਕ ਮਹੀਨੇ ‘ਚ ਇਸ ਦੀ ਸ਼ੂਟਿੰਗ ਕਰਨਗੇ।ਇਹ ਫਿਲਮ ਅਗਲੇ ਸਾਲ 15 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ।

LEAVE A REPLY

Please enter your comment!
Please enter your name here