Ahmedabad Plane Crash: ਬੀ.ਜੇ ਮੈਡੀਕਲ ਹੋਸਟਲ ‘ਤੇ ਡਿੱਗਿਆ ਏਅਰ ਇੰਡੀਆ ਦਾ ਜਹਾਜ਼

0
89

ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਵਿੱਚ ਬੀਤਾ ਦਿਨ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਏਅਰ ਇੰਡੀਆ ਦਾ ਬੋਇੰਗ 787 ਜਹਾਜ਼ ਉਡਾਣ ਭਰਦੇ ਸਮੇਂ ਮੇਘਾਨੀ ਨਗਰ ਦੇ ਬੀਜੇ ਮੈਡੀਕਲ ਕਾਲਜ ‘ਤੇ ਡਿੱਗ ਗਿਆ।

ਕੰਟੀਨ ਵਿੱਚ ਖਾਣਾ ਖਾ ਰਹੇ ਡਾਕਟਰਾਂ ਵਿੱਚ ਹਫੜਾ-ਦਫੜੀ ਮਚ ਗਈ। ਕੋਈ ਵੀ ਤੁਰੰਤ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਕੀ ਹੋਇਆ। ਹਾਦਸੇ ਵਿੱਚ ਕਈ ਐਮ.ਬੀ.ਬੀ.ਐਸ ਵਿਦਿਆਰਥੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਜਹਾਜ਼ ਹਾਦਸਾਗ੍ਰਸਤ ਕਿਵੇਂ ਹੋਇਆ?

ਏਅਰ ਇੰਡੀਆ ਦਾ ਬੋਇੰਗ 787 ਜਹਾਜ਼ ਬੀਤੀ ਦੁਪਹਿਰ 1:38 ਵਜੇ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਿਆ। ਹਵਾਈ ਅੱਡੇ ਨੂੰ ਪਾਰ ਕਰਨ ਤੋਂ ਕੁਝ ਮਿੰਟਾਂ ਬਾਅਦ, ਜਹਾਜ਼ ਮੇਘਾਨੀ ਨਗਰ ਦੇ ਬੀਜੇ ਮੈਡੀਕਲ ਕਾਲਜ ‘ਤੇ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਅਨੁਸਾਰ, ਜਹਾਜ਼ ਪਹਿਲਾਂ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਹ ਧਮਾਕੇ ਨਾਲ ਕੰਟੀਨ ਵਿੱਚ ਦਾਖਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਯੂਜੀ ਹੋਸਟਲ ਦੇ ਮੈੱਸ ਵਿੱਚ 70 ਤੋਂ ਵੱਧ ਵਿਦਿਆਰਥੀ ਮੌਜੂਦ ਸਨ। ਜਹਾਜ਼ ਵਿੱਚ ਭਾਰੀ ਅੱਗ ਲੱਗ ਗਈ। ਅੱਗ ਕਾਰਨ ਪੂਰੀ ਹੋਸਟਲ ਇਮਾਰਤ ਕਾਲਾ ਹੋ ਗਈ।

ਬੀਜੇ ਕਾਲਜ ਮੈਡੀਕਲ ਕਾਲਜ ਰਾਜ ਦਾ ਸਭ ਤੋਂ ਪੁਰਾਣਾ ਮੈਡੀਕਲ ਕਾਲਜ ਹੈ। ਇਸ ਕਾਲਜ ਵਿੱਚ 250 ਵਿਦਿਆਰਥੀ ਐਮ.ਬੀ.ਬੀ.ਐਸ ਵਿੱਚ ਦਾਖਲ ਹਨ ਅਤੇ 400 ਤੋਂ ਵੱਧ ਵਿਦਿਆਰਥੀ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਹਨ। ਪੋਸਟ ਗ੍ਰੈਜੂਏਟ ਕੋਰਸ 24 ਸ਼ਾਖਾਵਾਂ ਵਿੱਚ ਅਤੇ ਸੁਪਰ ਸਪੈਸ਼ਲਿਟੀ ਕੋਰਸ 11 ਸ਼ਾਖਾਵਾਂ ਵਿੱਚ ਪੇਸ਼ ਕੀਤੇ ਜਾਂਦੇ ਹਨ। ਇਸ ਕਾਲਜ ਵਿੱਚ ਦੂਜੇ ਰਾਜਾਂ ਤੋਂ ਵੀ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ।

LEAVE A REPLY

Please enter your comment!
Please enter your name here