ਮੁੰਬਈ : ਆਲੀਆ ਭੱਟ ਅਤੇ ਵੇਦਾਂਗ ਰੈਨਾ (Alia Bhatt and Vedang Raina) ਦੀ ਆਉਣ ਵਾਲੀ ਫਿਲਮ ਜਿਗਰਾ ਦਾ ਟੀਜ਼ਰ-ਟ੍ਰੇਲਰ ਬੀਤੇ ਦਿਨ ਰਿਲੀਜ਼ ਹੋ ਗਿਆ ਹੈ। ਫਿਲਮ ‘ਚ ਆਲੀਆ ਵੇਦਾਂਗ ਦੀ ਭੈਣ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਵਾਸਨ ਬਾਲਾ ਦੇ ਇਸ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲ ਰਹੇ ਹਨ। ਇਸ ਦੇ ਨਾਲ ਹੀ ਜਦੋਂ ਅਦਾਕਾਰਾ ਸ਼ਰਧਾ ਕਪੂਰ (Actress Shraddha Kapoor) ਨੇ ਜਿਗਰਾ ਦਾ ਟ੍ਰੇਲਰ ਦੇਖਿਆ ਤਾਂ ਉਹ ਇਸ ਤੋਂ ਕਾਫੀ ਪ੍ਰਭਾਵਿਤ ਹੋਈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਜਿਗਰਾ ਦੇ ਟ੍ਰੇਲਰ ਦੀ ਕਾਫੀ ਤਾਰੀਫ ਵੀ ਕੀਤੀ ਹੈ।
ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਕਰਦੇ ਹੋਏ, ਸ਼ਰਧਾ ਕਪੂਰ ਨੇ ਲਿਖਿਆ, ਜਿਗਰਾ ਤਾਂ ਥੀਏਟਰ ‘ਚ ਭਰਾ ਨਾਲ ਦੇਖਣ ਹੈ, ਕਿੰਨੀ ਸ਼ਾਨਦਾਰ ਕੁੜੀ ਹੈ। ਆਲੀਆ ਭੱਟ ਕਿੰਨਾ ਸ਼ਾਨਦਾਰ ਟ੍ਰੇਲਰ ਹੈ। ਸ਼ਰਧਾ ਕਪੂਰ ਨੇ ਫਿਲਮ ਦੀ ਟੀਮ ਅਤੇ ਵੇਦਾਂਗ ਰੈਨਾ ਨੂੰ ਵੀ ਟੈਗ ਕੀਤਾ।

ਇਸ ਦੇ ਨਾਲ ਹੀ ਆਲੀਆ ਨੇ ਮਜ਼ਾਕੀਆ ਅੰਦਾਜ਼ ‘ਚ ਜਵਾਬ ਦਿੱਤਾ, ਹਾਹਾਹਾ ਧੰਨਵਾਦ ਮੇਰੀ ਬਲਾਕਬਸਟਰ ਸਤ੍ਰੀ।
ਤੁਹਾਨੂੰ ਦੱਸ ਦੇਈਏ ਕਿ ਧਰਮਾ ਪ੍ਰੋਡਕਸ਼ਨ ਦੁਆਰਾ ਨਿਰਮਿਤ ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਵਾਸਨ ਬਾਲਾ ਨੇ ਕੀਤਾ ਹੈ।










