ਮੁੰਬਈ: ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ (Famous Actress Rashmika Mandana) ਹਾਲ ਹੀ ‘ਚ ਜਿਮ ‘ਚ ਜ਼ਖਮੀ ਗਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ। ਪੈਨ-ਇੰਡੀਆ ਸਟਾਰ ਰਸ਼ਮਿਕਾ ਨੂੰ ਡਾਕਟਰਾਂ ਨੇ ਪੂਰੀ ਤਰ੍ਹਾਂ ਠੀਕ ਹੋਣ ਲਈ ਥੋੜ੍ਹਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਇਸ ਤੋਂ ਬਾਅਦ ਹੀ ਉਹ ਆਪਣੇ ਵਿਅਸਤ ਸ਼ੈਡਿਊਲ ‘ਤੇ ਵਾਪਸ ਆ ਸਕਦੇ ਹਨ, ਰਸ਼ਮੀਕਾ ਦੀ ਸੱਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਚਿੰਤਾ ਵਧਾ ਦਿੱਤੀ ਹੈ, ਪਰ ਤਾਜ਼ਾ ਅਪਡੇਟਾਂ ਤੋਂ ਪਤਾ ਲੱਗਦਾ ਹੈ ਕਿ ਉਹ ਠੀਕ ਹੋਣ ਦੇ ਰਾਹ ‘ਤੇ ਹਨ ਅਤੇ ਜਲਦੀ ਹੀ ਕੰਮ ‘ਤੇ ਵਾਪਸ ਆ ਜਾਣਗੇ।
ਪ੍ਰਸ਼ੰਸਕ ਉਮੀਦ ਕਰ ਸਕਦੇ ਹਨ ਕਿ ਰਸ਼ਮੀਕਾ ਪਹਿਲਾਂ ਨਾਲੋਂ ਜ਼ਿਆਦਾ ਤਾਕਤ ਅਤੇ ਉਤਸ਼ਾਹ ਨਾਲ ਵਾਪਸੀ ਕਰਨਗੇ, ਅਤੇ ਇੱਕ ਵਾਰ ਫਿਰ ਆਪਣੇ ਖਾਸ ਅੰਦਾਜ਼ ਅਤੇ ਊਰਜਾ ਨਾਲ ਪਰਦੇ ‘ਤੇ ਦਸਤਕ ਦੇਣਗੇ।










