ਮੁੰਬਈ : ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ (Famous Actress Rashmika Mandana) ਫਿਲਮ ਕਾਕਟੇਲ 2 ਵਿੱਚ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ। ਸਾਲ 2012 ਵਿੱਚ ਸੈਫ ਅਲੀ ਖਾਨ ਅਤੇ ਦਿਨੇਸ਼ ਵਿਜਾਨ ਨੇ ਸੁਪਰਹਿੱਟ ਫਿਲਮ ਕਾਕਟੇਲ ਬਣਾਈ ਸੀ।
ਇਸ ਫਿਲਮ ‘ਚ ਸੈਫ ਅਲੀ ਖਾਨ, ਦੀਪਿਕਾ ਪਾਦੂਕੋਣ ਅਤੇ ਡਾਇਨਾ ਪੇਂਟੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਬਾਲੀਵੁੱਡ ‘ਚ ਚਰਚਾ ਹੈ ਕਿ ਦਿਨੇਸ਼ ਵਿਜਾਨ ਜਲਦ ਹੀ ਫਿਲਮ ‘ਕਾਕਟੇਲ 2’ ਬਣਾਉਣ ਜਾ ਰਹੇ ਹਨ। ਇਸ ਫਿਲਮ ‘ਚ ਪੂਰੀ ਤਰ੍ਹਾਂ ਨਾਲ ਨਵੀਂ ਸਟਾਰ ਕਾਸਟ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਇਸ ਲਈ ਫਾਈਨਲਿਸਟ ਹਨ।
ਹੁਣ ਤੀਜੀ ਲੀਡ ਅਦਾਕਾਰਾ ਲਈ ਰਸ਼ਮਿਕਾ ਮੰਡਾਨਾ ਦੇ ਨਾਂ ਦੀ ਚਰਚਾ ਹੋ ਰਹੀ ਹੈ। ਕ੍ਰਿਤੀ ਸੈਨਨ ਅਤੇ ਸ਼ਾਹਿਦ ਕਪੂਰ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ।
ਫਿਲਮ ਕਾਕਟੇਲ 2 ਦੀ ਕਹਾਣੀ ਲਵ ਰੰਜਨ ਨੇ ਲਿਖੀ ਹੈ, ਜਦਕਿ ਇਸ ਨੂੰ ਡਾਇਰੈਕਟ ਹੋਮੀ ਅਦਜਾਨੀਆ ਕਰਨਗੇ। ਕਾਕਟੇਲ 2 ਦੀ ਸਕ੍ਰਿਪਟ ਤਿਆਰ ਹੈ। ਫਿਲਮ ‘ਚ ਹਾਸੇ ਨਾਲ ਦੋਸਤੀ ਦੀ ਸ਼ਾਨਦਾਰ ਕਹਾਣੀ ਦਿਖਾਈ ਜਾਵੇਗੀ। ਫਿਲਮ ‘ਚ ਲਵ ਟ੍ਰਾਈਐਂਗਲ ਦੇਖਣ ਨੂੰ ਮਿਲੇਗਾ।
