Home ਮਨੋਰੰਜਨ ਅਦਾਕਾਰ ਕਾਰਤਿਕ ਆਰੀਅਨ ਨੇ ਫਿਲਮ ‘ਭੂਲ ਭੁਲਈਆ 3’ ਦਾ ਨਵਾਂ ਪੋਸਟਰ ਕੀਤਾ...

ਅਦਾਕਾਰ ਕਾਰਤਿਕ ਆਰੀਅਨ ਨੇ ਫਿਲਮ ‘ਭੂਲ ਭੁਲਈਆ 3’ ਦਾ ਨਵਾਂ ਪੋਸਟਰ ਕੀਤਾ ਸ਼ੇਅਰ

0

ਮੁੰਬਈ : ਅਦਾਕਾਰ ਕਾਰਤਿਕ ਆਰੀਅਨ (Actor Kartik Aaryan) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਭੂਲ ਭੁਲਈਆ 3’  (Film ‘Bhool Bhulaiyaa 3’) ਨੂੰ ਲੈ ਕੇ ਸੁਰਖੀਆਂ ‘ਚ ਹਨ। ਫਿਲਮ ਦੀ ਰਿਲੀਜ਼ ‘ਚ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਦੌਰਾਨ ਅਦਾਕਾਰ ਨੇ ਫਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਾਰਤਿਕ ਆਰੀਅਨ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਫਿਲਮ ਭੂਲ ਭੁਲਾਇਆ 3 ਦਾ ਨਵਾਂ ਪੋਸਟਰ ਸਾਂਝਾ ਕੀਤਾ। ਪੋਸਟਰ ‘ਚ ਮਾਧੁਰੀ ਦੀਕਸ਼ਿਤ ਅਤੇ ਵਿਦਿਆ ਬਾਲਨ ਨੂੰ ਕਾਰਤਿਕ ਦਾ ਗਲਾ ਫੜਿਆ ਦੇਖਿਆ ਜਾ ਸਕਦਾ ਹੈ। ਇਸ ਨਵੇਂ ਪੋਸਟਰ ਦੇ ਨਾਲ ਅਦਾਕਾਰ ਨੇ ਲਿਖਿਆ, ਰੂਹ ਬਾਬਾ ਬਨਾਮ ਮੰਜੁਲਿਕਾ। ਆਖਰੀ ਕਾਊਂਟਡਾਊਨ ਸ਼ੁਰੂ ਹੁੰਦੇ ਹੀ ਲੜਾਈ ਤੇਜ਼ ਹੋ ਜਾਂਦੀ ਹੈ, ਸਿਰਫ਼ 7 ਦਿਨ ਬਾਕੀ ਹਨ। 1 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਪਰਿਵਾਰਕ ਮਨੋਰੰਜਨ ਦਾ ਅਨੁਭਵ ਕਰੋ।

ਤੁਹਾਨੂੰ ਦੱਸ ਦੇਈਏ ਫਿਲਮ ਭੂਲ ਭੁਲਈਆ 3 ਵਿੱਚ ਕਾਰਤਿਕ ਆਰੀਅਨ ਦੇ ਨਾਲ ਤ੍ਰਿਪਤੀ ਡਿਮਰੀ, ਵਿਦਿਆ ਬਾਲਨ ਅਤੇ ਮਾਧੁਰੀ ਦੀਕਸ਼ਿਤ ਵੀ ਨਜ਼ਰ ਆਉਣਗੀਆਂ। ਇਹ ਫਿਲਮ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਤ ਹੈ ਅਤੇ ਭੂਸ਼ਣ ਕੁਮਾਰ ਦੁਆਰਾ ਨਿਰਮਿਤ ਹੈ। ਭੂਲ ਭੁਲਾਈਆ 3 ਇਸ ਦੀਵਾਲੀ ਯਾਨੀ 1 ਨਵੰਬਰ ਨੂੰ ਆਪਣੀ ਸ਼ਾਨਦਾਰ ਰਿਲੀਜ਼ ਲਈ ਤਿਆਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version