ਮੁੰਬਈ : 27 ਜੂਨ ਨੂੰ ਰਿਲੀਜ਼ ਹੋਈ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ ‘ਕਲਕੀ 2898 ਏ.ਡੀ (‘Kalki 2898 AD’) ਫਿਲਮ ਵਿੱਚ ਪ੍ਰਭਾਸ ਨੇ ਬਾਊਂਟੀ ਹੰਟਰ ਦੀ ਭੂਮਿਕਾ ਨਿਭਾਈ ਹੈ ਅਤੇ ਅਮਿਤਾਭ ਬੱਚਨ ਨੇ ਅਸ਼ਵਥਾਮਾ ਦੀ ਭੂਮਿਕਾ ਨਿਭਾਈ ਹੈ, ਜਦਕਿ ਦੀਪਿਕਾ ਪਾਦੁਕੋਣ ਨੇ ਸੁਮਤੀ ਦੀ ਭੂਮਿਕਾ ਨਿਭਾਈ ਹੈ। ਹਾਲ ਹੀ ‘ਚ ਅਦਾਕਾਰ ਅਰਸ਼ਦ ਵਾਰਸੀ ਨੇ ਇਕ ਇੰਟਰਵਿਊ ‘ਚ ‘ਕਲਕੀ 2898AD’ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਫਿਲਮ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਫਿਲਮ ਬਿਲਕੁਲ ਵੀ ਪਸੰਦ ਨਹੀਂ ਆਈ। ਹਾਲਾਂਕਿ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਐਕਟਿੰਗ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਫਿਲਮ ‘ਚ ਸ਼ਾਨਦਾਰ ਸੀ। ਵਾਰਸੀ ਨੇ ਪ੍ਰਭਾਸ ਦੇ ਕਿਰਦਾਰ ‘ਤੇ ਵੀ ਟਿੱਪਣੀ ਕੀਤੀ, ਉਨ੍ਹਾਂ ਨੂੰ ‘ਜੋਕਰ’ ਕਿਹਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਹ ਫਿਲਮ ‘ਮੈਡ ਮੈਕਸ’ ਵਰਗੀ ਨਹੀਂ ਲੱਗੀ। ਇਸ ਬਲਾਕਬਸਟਰ ਫਿਲਮ ‘ਤੇ ਅਰਸ਼ਦ ਦਾ ਰਿਐਕਸ਼ਨ ਹੁਣ ਕਾਫੀ ਚਰਚਾ ‘ਚ ਹੈ।
ਸੂਤਰਾਂ ਮੁਤਾਬਕ ‘ਕਲਕੀ 2898 ਏ.ਡੀ’ ਦਾ ਦੂਜਾ ਭਾਗ ਵੀ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ। ਅਗਲੇ ਹਿੱਸੇ ਵਿੱਚ ਪ੍ਰਭਾਸ ਕਰਨ ਦੀ ਭੂਮਿਕਾ ਨਿਭਾਉਣਗੇ, ਜਦਕਿ ਕਮਲ ਹਾਸਨ ਨਕਾਰਾਤਮਕ ਭੂਮਿਕਾ ਨਿਭਾਉਣਗੇ।
