ਤਰਨਤਾਰਨ : ਬੀਤੀ ਰਾਤ ਕਰੀਬ 8.40 ਵਜੇ ਪਿੰਡ ਕੰਡਿਆਲਾ (Village Kandyala) ਦੀ ਰਾਣਾ ਡੇਟਿੰਗ ਵਰਕਸ਼ਾਪ ਦੀ ਛੱਤ ‘ਤੇ ਭਿਆਨਕ ਅੱਗ ਲੱਗ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ ਵੱਖ-ਵੱਖ ਲਗਜ਼ਰੀ ਗੱਡੀਆਂ ਦੇ ਪਾਰਟਸ ਤੋਂ ਇਲਾਵਾ ਵਰਕਸ਼ਾਪ ਦੀ ਛੱਤ ‘ਤੇ ਇਕ ਪੁਰਾਣੀ ਮਹਿੰਦਰਾ ਬੁਲਾਰ ਗੱਡੀ ਨੂੰ ਹਵਾਈ ਪਟਾਕਿਆਂ ਨਾਲ ਅੱਗ ਲਗ ਗਈ।

ਅੱਗ ਕੁਝ ਦੇਰ ‘ਚ ਹੀ ਕਾਬੂ ਤੋਂ ਬਾਹਰ ਹੋ ਗਈ ਅਤੇ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਸ ‘ਤੇ ਕਾਬੂ ਪਾ ਲਿਆ। ਮਾਲਕ ਨੇ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।










