ਲੁਧਿਆਣਾ ਦੇ ਇਸ ਇਲਾਕੇ ‘ਚ ਗੈਸ ਸਿਲੰਡਰ ਫੱਟਣ ਕਾਰਨ ਹੋਇਆ ਭਿਆਨਕ ਧਮਾਕਾ

0
105

ਲੁਧਿਆਣਾ : ਸਥਾਨਕ ਸੀ.ਐੱਮ.ਸੀ. ਹਸਪਤਾਲ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਹਰਗੋਵਿੰਦ ਨਗਰ ‘ਚ ਦੇਰ ਰਾਤ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਦਾ ਜ਼ਬਰਦਸਤ ਧਮਾਕਾ ਹੋਣ ਕਾਰਨ ਇਕ 55 ਸਾਲਾ ਔਰਤ ਝੁਲਸ ਗਈ।

ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਔਰਤ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲੈ ਗਏ ਪਰ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਨੇ ਪੀੜਤਾ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਫਟਣ ਨਾਲ ਅੱਗ ਇੰਨੀ ਭਿਆਨਕ ਲੱਗੀ ਕਿ ਔਰਤ 60 ਫੀਸਦੀ ਝੁਲਸ ਗਈ ਹੈ।

LEAVE A REPLY

Please enter your comment!
Please enter your name here