Home ਸੰਸਾਰ ਬ੍ਰਾਜ਼ੀਲ ‘ਚ ਬੱਸ ਤੇ ਟਰੱਕ ਵਿਚਾਲੇ ਟੱਕਰ ਹੋਈ ਭਿਆਨਕ ਟੱਕਰ , 38...

ਬ੍ਰਾਜ਼ੀਲ ‘ਚ ਬੱਸ ਤੇ ਟਰੱਕ ਵਿਚਾਲੇ ਟੱਕਰ ਹੋਈ ਭਿਆਨਕ ਟੱਕਰ , 38 ਦੀ ਮੌਤ

0

ਬ੍ਰਾਜ਼ੀਲ : ਬ੍ਰਾਜ਼ੀਲ ਵਿੱਚ ਇੱਕ ਦਰਦਨਾਕ ਅਤੇ ਭਿਆਨਕ ਹਾਦਸਾ (A Painful and Terrible Accident) ਵਾਪਰਿਆ ਹੈ , ਜਿਸ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਟੱਕਰ ਹੁੰਦੇ ਹੀ ਬੱਸ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ ‘ਚ ਪੂਰੀ ਬੱਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 38 ਲੋਕਾਂ ਦੀ ਅੱਗ ‘ਚ ਝੁਲਸਣ ਕਾਰਨ ਮੌਤ ਹੋ ਗਈ।

ਮੀਡੀਆ ਰਿਪੋਰਟਾਂ ਮੁਤਾਬਕ ਬੱਸ ‘ਚ ਕਰੀਬ 45 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 38 ਦੀ ਮੌਤ ਹੋ ਗਈ ਅਤੇ ਮ੍ਰਿਤਕਾਂ ‘ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। 4 ਲੋਕ ਗੰਭੀਰ ਜ਼ਖਮੀ ਹਨ ਅਤੇ 3 ਨੂੰ ਸਮੇਂ ਸਿਰ ਬੱਸ ਤੋਂ ਉਤਾਰ ਲਿਆ ਗਿਆ। ਇਹ ਹਾਦਸਾ ਮਿਨਾਸ ਗੇਰੇਸ ਸੂਬੇ ਦੇ ਟੀਓਫਿਲੋ ਓਟੋਨੀ ਨੇੜੇ ਬੀ.ਆਰ-116 ਹਾਈਵੇਅ ‘ਤੇ ਵਾਪਰਿਆ। ਜ਼ਖ਼ਮੀਆਂ ਦਾ ਇਲਾਜ ਟੀਓਫਿਲੋ ਓਟੋਨੀ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ।

ਇਹ ਹਾਦਸਾ ਭਾਰਤੀ ਸਮੇਂ ਅਨੁਸਾਰ ਬੀਤੀ ਸਵੇਰ ਕਰੀਬ 4 ਵਜੇ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ। ਟਰੱਕ ਵੀ ਆਪਣੀ ਰਫ਼ਤਾਰ ‘ਤੇ ਸੀ ਪਰ ਅਚਾਨਕ ਬੱਸ ਦਾ ਟਾਇਰ ਫਟ ਗਿਆ। ਬੱਸ ਸੜਕ ਦੇ ਵਿਚਕਾਰ ਘਸੀਟਦੀ ਰਹੀ। ਬੱਸ ਅਤੇ ਟਰੱਕ ਡਰਾਈਵਰ ਦੋਵੇਂ ਆਪਣੇ ਵਾਹਨਾਂ ’ਤੇ ਕਾਬੂ ਨਹੀਂ ਰੱਖ ਸਕੇ। ਦੋਵੇਂ ਇੱਕ ਦੂਜੇ ਨਾਲ ਟਕਰਾ ਗਏ ਅਤੇ ਬੱਸ ਨੂੰ ਅੱਗ ਲੱਗ ਗਈ।

NO COMMENTS

LEAVE A REPLY

Please enter your comment!
Please enter your name here

Exit mobile version