ਆਗਰਾ ਦੇ ਲਖਨਊ ਐਕਸਪ੍ਰੈਸ ਵੇਅ ‘ਤੇ ਵਾਪਰਿਆ ਭਿਆਨਕ ਹਾਦਸਾ

0
240

ਆਗਰਾ ਨਿਊਜ਼ : ਆਗਰਾ ਦੇ ਲਖਨਊ ਐਕਸਪ੍ਰੈਸ ਵੇਅ ( Lucknow Expressway in Agra) ‘ਤੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਪਿਚਕੀ ਹੋਈ ਲਾਸ਼ ਮਿਲੀ ਹੈ, ਜੋ ਕਿ ਧੁੰਦ ਕਾਰਨ ਰਾਤ ਭਰ ਵਾਹਨਾਂ ਦੀ ਲਪੇਟ ਵਿਚ ਰਿਹਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸੇ ਵਾਹਨ ਦੀ ਚਪੇਟ ‘ਚ ਆਉਣ ਨਾਲ ਉਸ ਦੀ ਮੌਤ ਹੋ ਗਈ ਹੈ । ਫਤਿਹਾਬਾਦ ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਕਸਪ੍ਰੈੱਸ ਵੇਅ ‘ਤੇ ਇਕ 40 ਸਾਲਾ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਗਿਰੀਸ਼ ਕੁਮਾਰ ਪੁਲਿਸ ਕਰਮਚਾਰੀਆਂ ਅਤੇ ਫੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ।

ਪੂਰੇ ਸਰੀਰ ‘ਚ ਹੱਥ ਦੀ ਸਿਰਫ਼ ਇੱਕ ਉਂਗਲ ਹੀ ਸਾਫ਼ ਬਚੀ: ਪੁਲਿਸ
ਸਿੰਘ ਅਨੁਸਾਰ ਰਾਤ ਭਰ ਲਾਸ਼ ਦੇ ਉਪਰੋਂ ਲੰਘਣ ਵਾਲੇ ਵਾਹਨਾਂ ਕਾਰਨ ਇਸਦੇ ਹੱਥ ਦੀ ਸਿਰਫ਼ ਇੱਕ ਉਂਗਲ ਹੀ ਸਰੀਰ ’ਤੇ ਰਹਿ ਗਈ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਉਸ ਦੇ ਆਧਾਰ ‘ਤੇ ਪੁਲਿਸ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੋਰੈਂਸਿਕ ਟੀਮ ਨੇ ਫਿੰਗਰ ਪ੍ਰਿੰਟ ਲੈ ਲਏ ਹਨ। ਉੱਤਰ ਪ੍ਰਦੇਸ਼ ਐਕਸਪ੍ਰੈਸ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਆਰਐਨ ਸਿੰਘ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਸੜਕ ‘ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਹਾਲਾਂਕਿ ਸਾਡੇ ਸੁਰੱਖਿਆ ਵਾਹਨ ਲਗਾਤਾਰ ਗਸ਼ਤ ਕਰਦੇ ਹਨ।

 

 

LEAVE A REPLY

Please enter your comment!
Please enter your name here