ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਮਹਿਲਾ ਕਾਂਸਟੇਬਲ ਸਮੇਤ 2 ਦੀ ਮੌਤ

0
259

ਮਹਿਮਦਪੁਰ : ਪੰਜਾਬ ਵਿੱਚ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ, ਜਿਸ ਨਾਲ ਜਨਜੀਵਨ ਅਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸੜਕ ਹਾਦਸਿਆਂ ਨੂੰ ਲੈ ਕੇ ਡਰ ਬਣਿਆ ਰਹਿੰਦਾ ਹੈ। ਅਜਿਹੇ ਵਿੱਚ ਇੱਕ ਸੜਕ ਹਾਦਸੇ ਦੀ ਖ਼ਬਰ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਮਹਿਮਦਪੁਰ ਜੱਟਾਂ ਨੇੜੇ ਧੁੰਦ ਕਾਰਨ ਸਕੂਟਰ ਅਤੇ ਟਰੈਕਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਇੱਕ ਮਹਿਲਾ ਪੁਲਿਸ ਕਾਂਸਟੇਬਲ ਸਮੇਤ ਦੋ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਰਮਨਪ੍ਰੀਤ ਕੌਰ ਵਾਸੀ ਰਾਏਪੁਰ ਮੰਡਲਾ ਚੰਡੀਗੜ੍ਹ ‘ਚ ਤਾਇਨਾਤ ਸੀ। ਮ੍ਰਿਤਕਾਂ ਵਿੱਚ ਨਿਸ਼ਾ ਸ਼ਰਮਾ ਵੀ ਪਿੰਡ ਰਾਏਪੁਰ ਮੰਡਲਾ ਦੀ ਰਹਿਣ ਵਾਲੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਮਨਪ੍ਰੀਤ ਦੇ ਪਿਤਾ ਹਰ ਰੋਜ਼ ਉਸ ਨੂੰ ਬੱਸ ‘ਚ ਬਿਠਾਉਣ ਲਈ ਜਾਂਦੇ ਸਨ ਪਰ ਸ਼ੁੱਕਰਵਾਰ ਨੂੰ ਰਮਨਪ੍ਰੀਤ ਪਿੰਡ ਤੋਂ ਨਿਸ਼ਾ ਨਾਲ ਸਕੂਟੀ ‘ਤੇ ਰਵਾਨਾ ਹੋ ਗਈ। ਇਸ ਦੌਰਾਨ ਟਰੈਕਟਰ ਨੇ ਸਕੂਟੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ‘ਚ ਰਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਸਪਤਾਲ ‘ਚ ਇਲਾਜ ਦੌਰਾਨ ਨਿਸ਼ਾ ਦੀ ਮੌਤ ਹੋ ਗਈ। ਦੱਸ ਦੇਈਏ ਕਿ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

LEAVE A REPLY

Please enter your comment!
Please enter your name here