ਪੰਜਾਬ : ਪੰਜਾਬ ਸਰਕਾਰ (Punjab government) ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ (Amritsar) ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਰੋੜਾਂ ਦੇ ਨਸ਼ੇ ਸਮੇਤ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤਮਨਦੀਪ ਸਿੰਘ ਕੋਲੋਂ 2 ਕਿਲੋ ਹੈਰੋਇਨ ਅਤੇ 900 ਗ੍ਰਾਮ ਆਈਸ ਬਰਾਮਦ ਹੋਈ ਹੈ।
ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਦੋਸ਼ੀ ਤਮਨਦੀਪ ਸਿੰਘ ਵਾਸੀ ਕੱਕੜ ਨੂੰ ਗ੍ਰਿਫ਼ਤਾਰ ਕਰਕੇ 21-ਸੀ/ 61-85 ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲਾ ਪਿਛਲਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ।