ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ‘ਚ ਹੋਈ ਮੌਤ

0
333

ਮੁਕੇਰੀਆਂ : ਮੁਕੇਰੀਆਂ (Mukerian) ਅਧੀਨ ਪੈਂਦੇ ਪਿੰਡ ਨਵਾਂ ਭੰਗਾਲਾ (Nawan Bhangala) ਦੇ ਇਕ ਨੌਜਵਾਨ ਦੀ ਅਮਰੀਕਾ (America) ਵਿਚ ਟਰੱਕ ਹਾਦਸੇ (truck accident) ਵਿਚ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਪਾਲ ਸਿੰਘ ਸੰਧੂ ਪੁੱਤਰ ਅਵਤਾਰ ਸਿੰਘ ਵਾਸੀ ਨਵਾਂ ਭੰਗਾਲਾ ਉਮਰ 28 ਸਾਲ ਜੋ ਕਿ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਪਿੰਡ ਭੰਗਾਲਾ ਤੋਂ 2018 ਵਿੱਚ ਅਮਰੀਕਾ ਗਿਆ ਸੀ ਪਰ ਬੀਤੇ ਦਿਨ ਉਹ ਅਮਰੀਕਾ ਦੇ ਸ਼ਹਿਰ ਫ੍ਰਿਜ਼ਨੋ ਤੋਂ ਆਪਣਾ ਟਰੱਕ ਲੋਡ ਕਰਕੇ ਏਰੀਜ਼ੋਨਾ ਸ਼ਹਿਰ ਵੱਲ ਜਾ ਰਿਹਾ ਸੀ।

ਬਰਫ ਜ਼ਿਆਦਾ ਪੈਣ ਕਾਰਨ ਉਸ ਦਾ ਟਰੱਕ ਫਿਸਲ ਗਿਆ, ਜਿਸ ਕਾਰਨ ਟਰੱਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਪੰਜਾਬ ਭੇਜਿਆ ਜਾਵੇ।

LEAVE A REPLY

Please enter your comment!
Please enter your name here