Home ਪੰਜਾਬ ਲੁਧਿਆਣਾ ‘ਚ ਇੱਕ ਪੁਲਿਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ...

ਲੁਧਿਆਣਾ ‘ਚ ਇੱਕ ਪੁਲਿਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ ਹੋਈ ਮੌਤ

0

ਮੁੱਲਾਂਪੁਰ ਦਾਖਾ: ਲੁਧਿਆਣਾ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਨੋਜ ਮਸੀਹ ਵਜੋਂ ਹੋਈ ਹੈ, ਜੋ ਕਿ ਇੱਕ ਪੁਲਿਸ ਕਾਂਸਟੇਬਲ ਸੀ ਅਤੇ ਉਸਦੀ ਉਮਰ ਲਗਭਗ 24-25 ਸਾਲ ਦੱਸੀ ਜਾ ਰਹੀ ਹੈ। ਅਨੋਜ ਨੇ ਹਾਲ ਹੀ ਵਿੱਚ ਆਪਣੇ ਪਿਤਾ ਦੀ ਨੌਕਰੀ ਸੰਭਾਲੀ ਸੀ।

ਰਿਪੋਰਟਾਂ ਅਨੁਸਾਰ, ਅਨੋਜ ਮਸੀਹ ਇਸ ਸਮੇਂ ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਤਾਇਨਾਤ ਸੀ। ਸ਼ੋਅਰੂਮ ਦੇ ਮਾਲਕ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ 16 ਜਨਵਰੀ ਨੂੰ ਪੁਲਿਸ ਸੁਰੱਖਿਆ ਮਿਲੀ ਸੀ ਅਤੇ ਅਨੋਜ ਮਸੀਹ ਵੀ ਹੋਰ ਕਰਮਚਾਰੀਆਂ ਦੇ ਨਾਲ ਉੱਥੇ ਤਾਇਨਾਤ ਸੀ।

ਅੱਜ ਸਵੇਰੇ ਡਿਊਟੀ ਦੌਰਾਨ ਆਪਣੀ ਸਰਕਾਰੀ ਰਾਈਫਲ ਨਾਲ ਗੋਲੀ ਲੱਗਣ ਕਾਰਨ ਅਨੋਜ ਦੀ ਮੌਤ ਹੋ ਗਈ। ਫਿਲਹਾਲ , ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁੱਟੀ ਹੋਈ ਹੈ ਕਿ ਇਹ ਘਟਨਾ ਖੁਦਕੁਸ਼ੀ ਹੈ ਜਾਂ ਗਲਤੀ ਨਾਲ ਗੋਲੀ ਚੱਲਣ ਨਾਲ ਅਨੋਜ ਦੀ ਮੌਤ ਹੋਈ ਹੈ ।

NO COMMENTS

LEAVE A REPLY

Please enter your comment!
Please enter your name here

Exit mobile version