ਭਾਰਤ ਦੇ ਹੈਲਥ ਸੈਕਟਰ ‘ਚ ਲਾਂਚ ਹੋਇਆ ਇੱਕ ਨਵਾਂ ਐਪ , ਆਓ ਜਾਣਦੇ ਹਾਂ ਇਸ ਦੇ ਫਾਇਦੇ

0
94

ਗੈਜੇਟ ਡੈਸਕ : ਭਾਰਤ ਦੇ ਕਈ ਹਿੱਸਿਆ ਵਿੱਚ ਹੈਲਥ ਸੈਕਟਰ ‘ਚ ਇੱਕ ਨਵਾਂ ਮਹੱਤਵਪੂਰਨ ਮੋੜ ਆਇਆ ਹੈ।ਇਹ ‘Quick Vitals’ ਨਾਂ ਦੀ ਇੱਕ ਨਵੀਂ ਐਪ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (AI) ‘ਤੇ ਆਧਾਰਿਤ ਹੈ, ਹੁਣ ਬਿਨਾਂ ਸੂਈ ਜਾਂ ਖੂਨ ਦਾ ਸੈਂਪਲ ਲਏ ਹੀ ਸਰੀਰ ਦੀ ਜਾਂਚ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਐਪ ਹਾਈਦਰਾਬਾਦ ਵਿੱਚ ਲਾਂਚ ਕੀਤਾ ਗਿਆ ਹੈ। ਇਹ ਐਪ ਸਿਰਫ 20 ਸਕਿੰਟ ਵਿੱਚ ਚਿਹਰੇ ਦੀ ਸਕੈਨਿੰਗ ਕਰਕੇ ਹੇਮੋਗਲੋਬਿਨ, ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ, ਆਕਸੀਜਨ ਸੈਚੂਰੇਸ਼ਨ, ਸਾਹ ਲੈਣ ਦੀ ਦਰ ਅਤੇ ਡਿਪ੍ਰੈਸ਼ਨ ਲੈਵਲ ਵਰਗੇ ਕਈ ਸਿਹਤ ਸਬੰਧੀ ਮਾਪਦੰਡਾਂ ਦੀ ਜਾਂਚ ਕਰ ਸਕਦੀ ਹੈ।

ਇਹ ਐਪ 2024 ਵਿੱਚ ਲਾਂਚ ਕੀਤੀ ਗਈ ਸੀ ਅਤੇ ਹਾਲ ਹੀ ਵਿੱਚ ਹੈਦਰਾਬਾਦ ਦੇ ਸਰਕਾਰੀ ਨਿਲੋਫਰ ਹਸਪਤਾਲ ਵਿੱਚ ਇਸ ਐਪ ਦੀ ਵਰਤੋਂ ਕੀਤਾ ਜਾਦੀ ਹੈ, ਇਸ ਐਪ ਨੇ ਹੀ ਗਰਭਵਤੀ ਮਹਿਲਾਵਾਂ ਵਿੱਚ ਅਨੀਮੀਆ ਦੀ ਸ਼ੁਰੂਆਤੀ ਪਹਿਚਾਣ ਕਰਨ ਵਿੱਚ ਮਦਦ ਕੀਤੀ ਹੈ। ਹੁਣ ਇਹ ਐਪ ਮਹਾਰਾਸ਼ਟਰ ਵਿੱਚ ਲਾਂਚ ਕਰਨ ਦੀ ਯੋਜਨਾ ਹੈ ਅਤੇ ਭਵਿੱਖ ਵਿੱਚ ਦੂਰ-ਦਰਾਡੇ ਖੇਤਰਾਂ ਵਿੱਚ ਵੀ ਇਸ ਦੇ ਵਿਸਥਾਰ ਦੀ ਯੋਜਨਾ ਹੈ।

Quick Vitals ਐਪ ਫੋਟੋਪਲੇਥਿਸਮੋਗ੍ਰਾਫੀ (PPG) ਤਕਨੀਕ ਦੀ ਵਰਤੋਂ ਕਰਦੀ ਹੈ, ਜੋ ਕਿ ਚਮੜੀ ਰਾਹੀਂ ਰੌਸ਼ਨੀ ਲੰਘਣ ਤੋਂ ਬਾਅਦ ਹੋਣ ਵਾਲੇ ਬਦਲਾਅ ਨੂੰ ਮਾਪ ਕੇ ਸਿਹਤ ਸਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਤਕਨੀਕ ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਲਾਭਕਾਰੀ ਹੈ ਜਿਨ੍ਹਾਂ ਨੂੰ ਨਿਯਮਤ ਤੌਰ ‘ਤੇ ਹੀਮੋਗਲੋਬਿਨ ਜਾਂਚ ਦੀ ਲੋੜ ਪੈਂਦੀ ਹੈ, ਜਿਵੇਂ ਕਿ ਗਰਭਵਤੀ ਮਹਿਲਾਵਾਂ ਅਤੇ ਬੱਚੇ।

ਇਹ ਐਪ ਨਿਰਧਾਰਿਤ ਮਾਪਦੰਡਾਂ ਅਨੁਸਾਰ 7% ਤੱਕ ਦੀ ਵੈਰੀਏਸ਼ਨ ਦੇ ਅੰਦਰ ਨਤੀਜੇ ਪ੍ਰਦਾਨ ਕਰਦੀ ਹੈ, ਜੋ ਕਿ ਵਿਸ਼ਵ ਸਿਹਤ ਸੰਸਥਾ (WHO) ਅਤੇ ਅਮਰੀਕਨ ਹਾਰਟ ਐਸੋਸੀਏਸ਼ਨ (AHA) ਵੱਲੋਂ ਮਨਜ਼ੂਰਸ਼ੁਦਾ ਸੀਮਾ ਦੇ ਅੰਦਰ ਹੈ। ਆਉਣ ਵਾਲੇ ਸਮੇਂ ਵਿੱਚ ਇਹ ਐਪ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ, ਰਾਸ਼ਟਰੀ ਕਿਸ਼ੋਰ ਸਿਹਤ ਕਾਰਜਕ੍ਰਮ ਅਤੇ ਹੋਰ ਗੈਰ-ਸੰਕਰਾਮਕ ਰੋਗਾਂ ਦੀ ਜਾਂਚ ਲਈ ਵੀ ਵਰਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here