Monday, June 8, 2026
Google search engine
Homeਦੇਸ਼ਗਾਜ਼ੀਆਬਾਦ ਦੇ ਲੋਨੀ ਪੁਲਿਸ ਥਾਣਾ ਕੰਪਲੈਕਸ ’ਚ ਜ਼ਬਤ ਕੀਤੇ ਗਏ ਵਾਹਨਾਂ ’ਚ...

ਗਾਜ਼ੀਆਬਾਦ ਦੇ ਲੋਨੀ ਪੁਲਿਸ ਥਾਣਾ ਕੰਪਲੈਕਸ ’ਚ ਜ਼ਬਤ ਕੀਤੇ ਗਏ ਵਾਹਨਾਂ ’ਚ ਅਚਾਨਕ ਲੱਗੀ ਭਿਆਨਕ ਅੱਗ

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ ਪੁਲਿਸ ਥਾਣਾ ਕੰਪਲੈਕਸ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਜ਼ਬਤ ਕੀਤੇ ਗਏ ਵਾਹਨਾਂ ਵਿੱਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਲਗਭਗ ਦੋ ਦਰਜਨ ਵਾਹਨ ਅੱਗ ਲਪੇਟ ਵਿੱਚ ਆ ਗਏ। ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ, ਜਿਸ ਨਾਲ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

ਫਾਇਰ ਇੰਜਣਾਂ ਦੀਆਂ ਤਿੰਨ ਗੱਡੀਆਂ ਨੇ ਪਾਇਆ ਕਾਬੂ

ਚੀਫ਼ ਫਾਇਰ ਅਫ਼ਸਰ ਰਾਹੁਲ ਪਾਲ ਦੇ ਅਨੁਸਾਰ, ਟ੍ਰੋਨਿਕਾ ਸਿਟੀ ਫਾਇਰ ਸਟੇਸ਼ਨ ਤੋਂ ਸੂਚਨਾ ਮਿਲਣ ‘ਤੇ ਤੁਰੰਤ ਤਿੰਨ ਫਾਇਰ ਇੰਜਣਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ। ਪੁਲਿਸ ਮੁਲਾਜ਼ਮਾਂ ਨੇ ਸ਼ੁਰੂ ਵਿੱਚ ਆਪਣੇ ਆਪ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ ਬੁਝਾਉਣ ਵਿੱਚ ਸਫਲ ਨਹੀਂ ਹੋ ਸਕੇ। ਬਾਅਦ ਵਿੱਚ, ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚਦੇ ਹੀ ਪਾਈਪਲਾਈਨ ਵਿਛਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਲਗਭਗ 1 ਘੰਟੇ ਦੀ ਸਖ਼ਤ ਮਿਹਤਨ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

ਅੱਗ ਲੱਗਣ ਦਾ ਕਾਰਨ ਅਣਜਾਣ

ਮੁੱਢਲੀ ਜਾਣਕਾਰੀ ਦੇ ਅਨੁਸਾਰ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਤੇ ਫਾਇਰ ਵਿਭਾਗ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੋਨੀ ਪੁਲਿਸ ਸਟੇਸ਼ਨ ਦਾ ਹਾਲ ਹੀ ਵਿੱਚ ਨਵੀਨੀਕਰਨ ਕੀਤਾ ਗਿਆ ਸੀ ਅਤੇ ਇਸਨੂੰ ਇੱਕ ਮਾਡਲ ਪੁਲਿਸ ਸਟੇਸ਼ਨ ਵਜੋਂ ਵਿਕਸਤ ਕੀਤਾ ਗਿਆ ਸੀ। ਇਸ ਲਈ, ਸਟੇਸ਼ਨ ਦੇ ਅੰਦਰ ਅਜਿਹੀ ਘਟਨਾ ਨੇ ਸੁਰੱਖਿਆ ਅਤੇ ਰੱਖ-ਰਖਾਅ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਖੁਸ਼ਕਿਸਮਤੀ ਨਾਲ, ਅੱਗ ਸਿਰਫ਼ ਜ਼ਬਤ ਕੀਤੇ ਗਏ ਵਾਹਨਾਂ ਤੱਕ ਹੀ ਸੀਮਤ ਸੀ। ਜੇਕਰ ਇਹ ਮੁੱਖ ਪੁਲਿਸ ਸਟੇਸ਼ਨ ਦੀ ਇਮਾਰਤ ਜਾਂ ਆਲੇ ਦੁਆਲੇ ਦੇ ਰਿਹਾਇਸ਼ੀ/ਵਪਾਰਕ ਖੇਤਰ ਵਿੱਚ ਫੈਲ ਜਾਂਦੀ, ਤਾਂ ਇਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments