Home Haryana ਸੋਨੀਪਤ ਦੇ ਮੂਰਥਲ ’ਚ ਓਰੀਐਂਟ ਇਲੈਕਟ੍ਰਿਕ ਦੇ ਗੋਦਾਮ ’ਚ ਭਿਆਨਕ ਲੱਗੀ ਭਿਆਨਕ...

ਸੋਨੀਪਤ ਦੇ ਮੂਰਥਲ ’ਚ ਓਰੀਐਂਟ ਇਲੈਕਟ੍ਰਿਕ ਦੇ ਗੋਦਾਮ ’ਚ ਭਿਆਨਕ ਲੱਗੀ ਭਿਆਨਕ ਅੱਗ  

0

ਹਰਿਆਣਾ : ਸੋਨੀਪਤ ਦੇ ਮੂਰਥਲ ਵਿੱਚ ਲੱਗੀ ਅੱਗ ਨੇ ਇੰਨਾ ਕਹਿਰ ਮਚਾ ਦਿੱਤਾ ਕਿ ਦੇਖਦੇ ਹੀ ਦੇਖਦੇ ਕਰੋੜਾਂ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਓਰੀਐਂਟ ਇਲੈਕਟ੍ਰਿਕ ਗੋਦਾਮ ਵਿੱਚ ਲੱਗੀ, ਜਿਸ ਨੇ ਕੁਝ ਹੀ ਦੇਰ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ।

ਅੱਗ ਦੀਆਂ ਲਪਟਾਂ ਅਤੇ ਆਸਮਾਨ ਵਿੱਚ ਉੱਠਦਾ ਧੂੰਆਂ ਦੇਖ ਕੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਸੋਨੀਪਤ ਅਤੇ ਪਾਣੀਪਤ ਤੋਂ ਲਗਭਗ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਬੁਝਾਊ ਦਸਤੇ ਅੱਗ ‘ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਪਰ ਗੋਦਾਮ ਵਿੱਚ ਬਣੇ ਟੀਨ ਸ਼ੈੱਡ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਚਨਾ ਮਿਲਦੇ ਹੀ ਮੂਰਥਲ ਪੁਲਿਸ ਸਟੇਸ਼ਨ ਵੀ ਮੌਕੇ ‘ਤੇ ਪਹੁੰਚ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਨੁਕਸਾਨ ਦੀ ਅਸਲ ਹੱਦ ਦਾ ਅੰਦਾਜ਼ਾ ਅੱਗ ਪੂਰੀ ਤਰ੍ਹਾਂ ਬੁਝਣ ਤੋਂ ਬਾਅਦ ਹੀ ਲਗਾਇਆ ਜਾ ਸਕੇਗਾ।

NO COMMENTS

LEAVE A REPLY

Please enter your comment!
Please enter your name here

Exit mobile version