ਫਰੀਦਾਬਾਦ ਦੇ ਪਖਾਲ ਪਿੰਡ ’ਚ ਇੱਕ ਪਲਾਈਵੁੱਡ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

0
183

ਫਰੀਦਾਬਾਦ : ਪਿੰਡ ਪਖਾਲ ਸਥਿਤ ਪਲਾਈਵੁੱਡ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਬੀਤੇ ਦਿਨ ਅੱਗ ਲੱਗ ਗਈ। ਇਸ ਵਿੱਚ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਸੜ ਗਿਆ, ਜਦੋਂ ਕਿ ਇੱਕ ਮਜ਼ਦੂਰ ਲਾਪਤਾ ਦੱਸਿਆ ਜਾ ਰਿਹਾ ਹੈ। ਸੂਚਨਾ ’ਤੇ ਪਹੁੰਚੀ ਧੌਜ ਥਾਣਾ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਬੀਤੇ ਦਿਨ ਸਵੇਰੇ 4 ਵਜੇ ਦੇ ਕਰੀਬ ਪਖਾਲ ਪਿੰਡ ਵਿੱਚ ਡ੍ਰੀਮ ਫੈਕਟਰੀ ਪ੍ਰਾਈਵੇਟ ਲਿਮਟਿਡ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਗਈ। ਫੈਕਟਰੀ ਵਿੱਚ ਪਲਾਈਵੁੱਡ ਬਣਾਉਣ ਦਾ ਕੰਮ ਕੀਤਾ ਜਾਦਾ ਹੈ।

ਪਿੰਡਾਂ ਵਾਸੀਆਂ ਵੱਲੋਂ ਅੱਗ ਦੀ ਸੂਚਨਾ ਦੇਣ ਤੋਂ ਬਾਅਦ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਮੌਕੇ ’ਤੇ ਮੌਜੂਦ ਕੰਪਨੀ ਦੇ ਠੇਕੇਦਾਰ ਕਾਸਿਮ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਅਲੀਮ ਨਾਮ ਦਾ ਇੱਕ ਮਜ਼ਦੂਰ ਲਾਪਤਾ ਹੈ, ਅਤੇ ਫਾਜ਼ਿਲ ਅੱਗ ਵਿੱਚ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਅਲਫਲਾਹ ਹਸਪਤਾਲ ਲਿਜਾਇਆ ਗਿਆ ਹੈ। ਧੌਜ ਪੁਲਿਸ ਸਟੇਸ਼ਨ ਦੇ ਇੰਚਾਰਜ ਦਰਪਨ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਵਿੱਚ ਕੋਈ ਹੋਰ ਮਜ਼ਦੂਰ ਜ਼ਖਮੀ ਹੋਏ ਹਨ ਜਾਂ ਨਹੀਂ। ਕੰਪਨੀ ਮਾਲਕ ਵੀ ਲਾਪਤਾ ਹੈ। ਸ਼ੱਕ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਹਾਦਸੇ ਸਮੇਂ ਫੈਕਟਰੀ ਵਿੱਚ ਤਿੰਨ ਕਾਮੇ ਸਨ। ਜਦੋਂ ਕੰਪਨੀ ਮਾਲਕ ਅਤੇ ਪਰਿਵਾਰਕ ਮੈਂਬਰ ਅੱਗੇ ਆਉਣਗੇ ਤਾਂ ਹੀ ਪਤਾ ਲੱਗੇਗਾ ਕਿ ਕੌਣ ਲਾਪਤਾ ਹੈ ਜਾਂ ਨਹੀਂ।

LEAVE A REPLY

Please enter your comment!
Please enter your name here