Tuesday, June 30, 2026
Google search engine
Homeਪੰਜਾਬਪਟਿਆਲਾ ’ਚ ਸ਼ੰਭੂ-ਰਾਜਪੁਰ ਰੇਲ ਪਟੜੀ ਦੇ ਕੋਲ ਡੈਡੀਕੇਟਿਡ ਫਰੇਟ ਕੋਰੀਡੋਰ ਦੀ ਲਾਈਨ...

ਪਟਿਆਲਾ ’ਚ ਸ਼ੰਭੂ-ਰਾਜਪੁਰ ਰੇਲ ਪਟੜੀ ਦੇ ਕੋਲ ਡੈਡੀਕੇਟਿਡ ਫਰੇਟ ਕੋਰੀਡੋਰ ਦੀ ਲਾਈਨ ‘ਤੇ ਹੋਇਆ ਜ਼ੋਰਦਾਰ ਧਮਾਕਾ

ਪਟਿਆਲਾ: ਪੰਜਾਬ ਦੇ ਪਟਿਆਲਾ ਵਿੱਚ ਬੀਤੀ ਦੇਰ ਰਾਤ ਸ਼ੰਭੂ-ਰਾਜਪੁਰ ਰੇਲ ਪਟੜੀ ਦੇ ਕੋਲ ਡੈਡੀਕੇਟਿਡ ਫਰੇਟ ਕੋਰੀਡੋਰ (DFCCI) ਦੀ ਲਾਈਨ ‘ਤੇ ਇੱਕ ਧਮਾਕਾ ਹੋਇਆ ਜਿਸ ਨਾਲ ਟਰੈਕ ਨੂੰ ਨੁਕਸਾਨ ਪਹੁੰਚਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰੇਲਵੇ ਦੇ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਾਂਚ ਦੌਰਾਨ ਘਟਨਾ ਸਥਾਨ ਤੋਂ ਇੱਕ ਵਿਅਕਤੀ ਦੀ ਖ਼ਰਾਬ ਹਾਲਤ ਵਿੱਚ ਲਾਸ਼ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਬੰਬ ਲਗਾਉਂਦੇ ਸਮੇਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਫੋਰੈਂਸਿਕ ਟੀਮ ਨੂੰ ਘਟਨਾ ਸਥਾਨ ਤੋਂ ਬਿਜਲੀ ਦੀਆਂ ਤਾਰਾਂ, ਦੋ ਮੋਟਰਸਾਈਕਲ ਅਤੇ ਇੱਕ ਟੁੱਟਿਆ ਹੋਇਆ ਮੋਬਾਈਲ ਫੋਨ ਮਿਲਿਆ  ਹੈ। ਇਸ ਸਬੂਤ ਦੇ ਆਧਾਰ ‘ਤੇ, ਪੁਲਿਸ ਦਾ ਮੰਨਣਾ ਹੈ ਕਿ ਇਹ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਇੱਕ ਵੱਡੀ ਸਾਜ਼ਿਸ਼ ਮੰਨੀ  ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰਾਤ 10 ਵਜੇ ਦੇ ਕਰੀਬ ਮਾਲ ਗੱਡੀਆਂ ਲਈ ਸਮਰਪਿਤ ਟਰੈਕ ਨੇੜੇ ਹੋਇਆ ਸੀ। ਸੁਰੱਖਿਆ ਏਜੰਸੀਆਂ ਨੂੰ ਕੁਝ ਦਿਨ ਪਹਿਲਾਂ ਰੇਲਵੇ ਟਰੈਕ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਅਲਰਟ ਜਾਰੀ ਸੀ। ਹੁਣ ਸਰਕਾਰੀ ਰੇਲਵੇ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।

ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਦੇ ਅਨੁਸਾਰ, ਇਹ ਘੱਟ ਤੀਬਰਤਾ ਦਾ ਧਮਾਕਾ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਹੁਣ ਮ੍ਰਿਤਕ ਦੀ ਪਛਾਣ ਕਰਨ ਅਤੇ ਉਸਦੇ ਸਾਥੀਆਂ ਦਾ ਪਤਾ ਲਗਾਉਣ ਲਈ ਨੇੜਲੇ ਪਿੰਡਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸ ਵੇਲੇ ਰੇਲਵੇ ਪਟੜੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਵੱਡੇ ਖ਼ਤਰੇ ਤੋਂ ਬਚਿਆ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments