ਨਵੀਂ ਦਿੱਲੀ : ਦੂਰਸੰਚਾਰ ਵਿਭਾਗ (DoT) ਨੇ ਦੇਸ਼ ਵਿੱਚ ਸਾਈਬਰ ਧੋਖਾਧੜੀ ਅਤੇ ਜਾਅਲੀ ਸਿਮ ਕਾਰਡਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਵੱਡੀ ਪਹਿਲ ਕੀਤੀ ਹੈ। ਹੁਣ ਸਿਮ ਕਾਰਡ ਵੈਰੀਫਿਕੇਸ਼ਨ ਲਈ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਸ਼ੀਲਡ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਜਾਅਲੀ ਦਸਤਾਵੇਜ਼ਾਂ ਰਾਹੀਂ ਸਿਮ ਪ੍ਰਾਪਤ ਕਰਨਾ ਲਗਭਗ ਅਸੰਭਵ ਹੋ ਜਾਵੇਗਾ। ਦੂਰਸੰਚਾਰ ਵਿਭਾਗ ਨੇ ਆਪਣੇ X (ਪਹਿਲਾਂ ਟਵਿੱਟਰ) ਹੈਂਡਲ ਰਾਹੀਂ ਇਸ ਪਹਿਲਕਦਮੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ AI ਸ਼ੀਲਡ – ASTR ਨੂੰ ਸਿਮ ਧੋਖਾਧੜੀ ਨਾਲ ਨਜਿੱਠਣ ਲਈ ਵਿਕਸਤ ਕੀਤਾ ਗਿਆ ਹੈ, ਜੋ ਪੂਰੇ ਟੈਲੀਕਾਮ ਈਕੋਸਿਸਟਮ ਨੂੰ ਸਮਾਰਟ, ਸੁਰੱਖਿਅਤ ਅਤੇ ਧੋਖਾਧੜੀ-ਰੋਧਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
