ਪੰਜਾਬ ‘ਚ ਕੜਾਕੇ ਦੀ ਠੰਡ ਦਰਮਿਆਨ ਵਾਪਰਿਆ ਵੱਡਾ ਹਾਦਸਾ

0
296

ਪਟਿਆਲਾ: ਪੰਜਾਬ ‘ਚ ਕੜਾਕੇ ਦੀ ਠੰਡ ਦਰਮਿਆਨ ਇਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਮਾਮਲਾ ਜ਼ਿਲ੍ਹਾ ਪਟਿਆਲਾ ( Patiala) ਦਾ ਹੈ, ਜਿੱਥੇ ਅੰਗੀਠੀ ਜਲਾ ਕੇ ਸੇਕ ਰਹੇ ਪਰਿਵਾਰ ਨੂੰ ਗੈਸ ਚੜ ਗਈ, ਜਿਸ ਕਾਰਨ 2 ਬੱਚਿਆਂ ਸਮੇਤ ਮਾਪਿਆਂ ਦੀ ਮੌਤ ਹੋ ਗਈ ।

ਜਾਣਕਾਰੀ ਮੁਤਾਬਕ ਸਨੋਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਇਕ ਮਕਾਨ ‘ਚ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ ਅਤੇ ਜੈ ਦੁਰਗਾ ਕੰਪਨੀ ‘ਚ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਪਰਿਵਾਰ ਠੰਡ ਕਾਰਨ ਅੰਗੀਠੀ ਜਲਾ ਕੇ ਸੇਕ ਰਿਹਾ ਸੀ, ਪਰ ਇਸ ਦੌਰਾਨ ਧੂੰਏਂ ਕਾਰਨ ਬੱਚਿਆਂ ਸਮੇਤ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋ ਗਈ। 2 ਛੋਟੇ ਬੱਚੇ, ਜਿਨ੍ਹਾਂ ਵਿੱਚ ਧੀ 4 ਸਾਲ ਦੀ ਹੈ ਅਤੇ ਬੇਟਾ 2 ਸਾਲ ਦਾ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਲਾਸ਼ ਨੂੰ ਪਟਿਆਲਾ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।।

LEAVE A REPLY

Please enter your comment!
Please enter your name here