ਲੁਧਿਆਣਾ ‘ਚ ਇੱਕ ਪ੍ਰੇਮੀ ਜੋੜੇ ਨੇ ਵਿਆਹ ਦੇ 4 ਦਿਨ ਬਾਅਦ ਚੁੱਕਿਆ ਖੌਫਨਾਕ ਕਦਮ

0
163

ਲੁਧਿਆਣਾ : ਲੁਧਿਆਣਾ (Ludhiana) ਵਿੱਚ ਇੱਕ ਜੋੜੇ ਵੱਲੋਂ ਇਹ ਖੌਫਨਾਕ ਕਦਮ ਚੁੱਕਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਜੋੜੇ ਨੇ ਪ੍ਰੇਮ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ 30 ਜੂਨ ਨੂੰ ਡੇਹਲੋਂ ਥਾਣੇ ਵਿੱਚ ਇੱਕ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਜਜੋਤ ਕੌਰ ਪੱਖੋਵਾਲ ਰੋਡ ‘ਤੇ ਕੰਮ ਕਰਦੀ ਹੈ ਪਰ ਉਹ ਦੇਰ ਰਾਤ ਤੱਕ ਘਰ ਨਹੀਂ ਪਰਤੀ ਅਤੇ ਇਸ ਸਬੰਧੀ ਥਾਣਾ ਸਦਰ ‘ਚ ਸ਼ਿਕਾਇਤ ਦਰਜ ਕਰਵਾਈ ਗਈ।

ਜਾਂਚ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਲੜਕੀ ਨੇ ਹਰਸ਼ਨਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਿਲਾ ਰਾਏਕੋਟ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਪ੍ਰੇਮ ਵਿਆਹ ਨੂੰ 4 ਦਿਨ ਹੀ ਹੋਏ ਸਨ ਕਿ ਦੋਵਾਂ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲੀ ਸੀ ਕਿ ਜਿਗਿੜਾ ਨਹਿਰ ਨੇੜੇ ਇਕ ਲੜਕੀ ਦੀ ਲਾਸ਼ ਪਈ ਹੈ, ਜਿਸ ਦੀ ਪਛਾਣ ਰਾਜਜੋਤ ਕੌਰ ਵਜੋਂ ਹੋਈ ਹੈ। ਦੂਜੇ ਪਾਸੇ ਹਰਸ਼ਨਜੋਤ ਸਿੰਘ ਦੀ ਲਾਸ਼ ਕੰਗਣਵਾਲ ਜ਼ਿਲ੍ਹਾ ਮਾਲੇਰਕੋਟਲਾ ਦੀ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ।

LEAVE A REPLY

Please enter your comment!
Please enter your name here