Home ਹਰਿਆਣਾ ਗੁਰੂਗ੍ਰਾਮ ਦੇ ਸੈਕਟਰ 33 ਸੋਹਾਣਾ ਦੀ ਅਨਮੋਲ ਆਸ਼ਿਆਨਾ ਸੋਸਾਇਟੀ ‘ਚ ਵੜਿਆ ਚੀਤਾ

ਗੁਰੂਗ੍ਰਾਮ ਦੇ ਸੈਕਟਰ 33 ਸੋਹਾਣਾ ਦੀ ਅਨਮੋਲ ਆਸ਼ਿਆਨਾ ਸੋਸਾਇਟੀ ‘ਚ ਵੜਿਆ ਚੀਤਾ

0

ਗੁਰੂਗ੍ਰਾਮ : ਗੁਰੂਗ੍ਰਾਮ ਦੇ ਸੈਕਟਰ 33 ਸੋਹਾਣਾ ਦੀ ਅਨਮੋਲ ਆਸ਼ਿਆਨਾ ਸੋਸਾਇਟੀ (Anmol Ashiana Society) ਵਿਚ ਇਕ ਚੀਤਾ ਵੜ ਗਿਆ, ਜਿਸ ਨਾਲ ਹਫੜਾ-ਦਫੜੀ ਮਚ ਗਈ। ਬੀਤੀ ਰਾਤ ਕਰੀਬ 12.30 ਵਜੇ ਅਨਮੋਲ ਆਸ਼ਿਆਨਾ ਸੁਸਾਇਟੀ ਦੇ ਐਸ.ਟੀ.ਪੀ. ਪਲਾਂਟ ਵਿੱਚ ਚੀਤਾ ਦਾਖਲ ਹੋ ਗਿਆ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਰਾਤ 1.30 ਵਜੇ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਸਖ਼ਤ ਮਿਹਨਤ ਤੋਂ ਬਾਅਦ ਬਚਾਅ ਕਾਰਜ 5 ਘੰਟਿਆਂ ਤੱਕ ਚੱਲਿਆ । ਬਿਨਾਂ ਟਰਾਂਕਿਊਲਾਈਜ਼ਰ ਦੀ ਮਦਦ ਤੋਂ ਚੀਤੇ ਦਾ ਬਚਾਅ ਕੀਤਾ। ਪਾਣੀ ਦਾ ਛਿੜਕਾਅ ਅਤੇ ਦਰਵਾਜ਼ਾ ਕੱਟ ਕੇ ਚੀਤੇ ਨੂੰ ਬਚਾਇਆ। ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਮਾਹਿਰਾਂ ਅਨੁਸਾਰ ਨਰ ਚੀਤੇ ਦੀ ਉਮਰ 6 ਤੋਂ 7 ਸਾਲ ਦੱਸੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version