ਦੀਵਾਲੀ ‘ਤੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ

0
309

ਅੰਮ੍ਰਿਤਸਰ : ਅੰਮ੍ਰਿਤਸਰ (Amritsar) ਦੇ ਟਾਂਗਰਾ ਨੇੜਲੇ ਪਿੰਡ ਮੁੱਛਲ (Village Muchhal) ਵਿੱਚ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੀਵਾਲੀ ਨੂੰ ਲੈ ਕੇ ਜਿੱਥੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਸੀ, ਉੱਥੇ ਹੀ ਬੇਟੇ ਨੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਹੈ ਕਿ ਪੂਰਾ ਪਰਿਵਾਰ ਜਲੰਧਰ ਸਤਿਸੰਗ ‘ਚ ਗਿਆ ਹੋਇਆ ਸੀ ਅਤੇ ਸੁਖਜਿੰਦਰ ਨੇ ਕਿਹਾ ਸੀ ਕਿ ਉਹ ਮੋਟਰਸਾਈਕਲ ‘ਤੇ ਬਾਅਦ ‘ਚ ਆਵੇਗਾ ਪਰ ਉਹ ਸਤਿਸੰਗ ‘ਚ ਨਹੀਂ ਪਹੁੰਚਿਆ। ਜਦੋਂ ਪਰਿਵਾਰ ਵਾਲੇ ਘਰ ਆਏ ਤਾਂ ਉਨ੍ਹਾਂ ਨੂੰ ਸੁਖਜਿੰਦਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਇਹ ਸਭ ਦੇਖ ਕੇ ਮ੍ਰਿਤਕ ਦੀ ਮਾਂ ਬੇਹੋਸ਼ ਹੋ ਗਈ। ਜਿੱਥੇ ਲੋਕ ਤਿਉਹਾਰ ਮਨਾ ਰਹੇ ਸਨ ਉੱਥੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਆਖਿਰ ਸੁਖਜਿੰਦਰ ਨੇ ਇਹ ਕਦਮ ਕਿਉਂ ਚੁੱਕਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਸਾਬਤ ਹੋਵੇਗਾ ਕਿ ਸੁਖਜਿੰਦਰ ਨੇ ਇਹ ਕਦਮ ਕਿਉਂ ਚੁੱਕਿਆ?

LEAVE A REPLY

Please enter your comment!
Please enter your name here