ਪਟਿਆਲਾ ਦੇ ਨਵੇਂ ਬੱਸ ਸਟੈਂਡ ‘ਤੇ ਗੋਲ਼ੀ ਚੱਲਣ ਦਾ ਮਾਮਲਾ ਆਇਆ ਸਾਹਮਣੇ

0
251

ਪਟਿਆਲਾ : ਪਟਿਆਲਾ (Patiala) ਦੇ ਨਵੇਂ ਬੱਸ ਸਟੈਂਡ (new bus stand) ‘ਤੇ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 15 ਤੋਂ 20 ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਦੌਰਾਨ ਪੀੜਤ ਨੌਜਵਾਨ ਦੇ ਸਾਥੀ ਨੇ ਆਪਣੇ ਬਚਾਅ ਲਈ ਗੋਲ਼ੀਆਂ ਚਲਾ ਦਿੱਤੀਆਂ। ਉਸ ਵੱਲੋਂ ਕੁੱਲ 5 ਤੋਂ 7 ਗੋਲ਼ੀਆਂ ਚਲਾਈਆਂ ਗਈਆਂ।

ਫਿਲਹਾਲ ਗੋਲੀਬਾਰੀ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਇਕ ਨੌਜਵਾਨ ਜਿਸਦੀ ਕੁੱਟਮਾਰ ਕੀਤੀ ਗਈ ਉਹ ਜ਼ਖ਼ਮੀ ਹੈ। ਫਿਲਹਾਲ ਜ਼ਖਮੀ ਨੌਜਵਾਨ ਪੁਲਿਸ ਦੀ ਹਿਰਾਸਤ ‘ਚ ਹੈ, ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਮਾਮਲਾ ਕੀ ਸੀ, ਉਥੇ ਗੋਲੀਆਂ ਕਿਉਂ ਚਲਾਈਆਂ ਗਈਆਂ ਅਤੇ ਲੜਾਈ ਕਿਸ ਕਾਰਨ ਹੋਈ।

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਮੁਤਾਬਕ ਨੌਜਵਾਨਾਂ ਦੇ ਦੋ ਧੜੇ ਆਪਸ ‘ਚ ਲੜ ਰਹੇ ਸਨ ਅਤੇ ਲੜਾਈ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here