ਮੋਹਾਲੀ ਦੇ ਗੁਰਦੁਆਰਾ ਸਾਹਿਬ ਤੋਂ ਵੱਡੀ ਘਟਨਾ ਆਈ ਸਾਹਮਣੇ

0
304

ਮੋਹਾਲੀ: ਮੋਹਾਲੀ (Mohali) ਦੇ ਗੁਰਦੁਆਰਾ ਸਾਹਿਬ (Gurdwara Sahib) ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਮੋਹਾਲੀ ‘ਚ ਪੈਂਦੇ ਪਿੰਡ ਸਿਲ ‘ਚ ਸਵੇਰੇ 5.30 ਵਜੇ ਦੇ ਕਰੀਬ ਇੱਕ ਘਟਨਾ ਵਾਪਰੀ ਜੋ ਕਿ ਕਾਫੀ ਹੈਰਾਨੀਜਨਕ ਹੈ। ਪਿੰਡ ਸਿਲ ਦੇ ਗੁਰਦੁਆਰਾ ਰਾਮਦਾਸੀਆ ਸਾਹਿਬ ‘ਚ ਇਕ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਕੇ ਗ੍ਰੰਥੀ ‘ਤੇ ਹਮਲਾ ਕਰ ਦਿੱਤਾ ਅਤੇ ਪਾਠ ਕਰਦੇ ਸਮੇਂ ਦੋਸ਼ੀ ਗ੍ਰੰਥੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਘਸੀਟ ਕੇ ਲੈ ਗਏ ਅਤੇ ਗੁਰੂ ਦੀ ਹਜ਼ੂਰੀ ‘ਚ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਦੋਵੇਂ ਇੱਕ ਦੂਜੇ ਨਾਲ ਗੁੱਥਮ- ਗੁੱਥੀ ਹੋ ਗਏ। ਗ੍ਰੰਥੀ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਮੁਲਜ਼ਮ ਨੇ ਗੁਰੂ ਦੀ ਹਜ਼ੂਰੀ ਵਿੱਚ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਫਿਲਹਾਲ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਨੇ ਅਜਿਹਾ ਕਿਉਂ ਕੀਤਾ। ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ।

ਗੁਰਦੁਆਰਾ ਸਾਹਿਬ ‘ਚ ਦੋਸ਼ੀਆਂ ਦੀ ਇਸ ਕਾਰਵਾਈ ਨੂੰ ਲੈ ਕੇ ਪਿੰਡ ਦੇ ਲੋਕਾਂ ‘ਚ ਭਾਰੀ ਰੋਸ ਹੈ। ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਗੁਰਦੁਆਰਾ ਸਾਹਿਬ ਪਹੁੰਚ ਗਈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹਾਲੇ ਤੱਕ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਮਾਮਲਾ ਕਾਫੀ ਸ਼ੱਕੀ ਜਾਪਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਘਟਨਾ ਵਾਪਰੀ ਤਾਂ ਉੱਥੇ ਬਹੁਤੇ ਲੋਕ ਮੌਜੂਦ ਨਹੀਂ ਸਨ।

LEAVE A REPLY

Please enter your comment!
Please enter your name here